TATA IPL ਸੀਜ਼ਨ 18ਵੇਂ ਦਾ ਅੱਜ ਸ਼ਾਨਦਾਰ ਆਗਾਜ਼ ਕੋਲਕਾਤਾ ਤੋਂ ਹੋ ਰਿਹਾ ਹੈ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਓਪਨਿੰਗ ਮੌਕੇ ਬਾਲੀਵੁੱਡ ਸਿਤਾਰੇ ਪ੍ਰਸਿੱਧ ਗਾਇਕਾ ਸ਼੍ਰੇਆ ਘੋਸ਼ਾਲ, ਅਦਾਕਾਰਾ ਦਿਸ਼ਾ ਪਟਾਨੀ ਤੇ ਪੰਜਾਬੀ ਗਾਇਕ ਕਰਨ ਔਜਲਾ ਪਰਫਾਰਮ ਕਰਨਗੇ। ਆਈ ਪੀ ਐੱਲ ਦਾ ਸ਼ਾਨਦਾਰ ਆਗਾਜ਼ ਕੋਲਕਾਤਾ ਦੇ ਈਡਨ ਗਾਰਡਨ ਤੋਂ ਹੋਵੇਗਾ।
ਪਹਿਲਾ ਮੈਚ KKR ਤੇ RCB ਵਿਚਕਾਰ
ਕੋਲਕਾਤਾ ਦੇ ਈਡਨ ਗਾਰਡਨ ਵਿਖੇ ਇੰਡੀਅਨ ਪ੍ਰੀਮੀਅਰ ਲੀਗ 2025 ਦੇ 18ਵੇਂ ਸੀਜ਼ਨ ਦਾ ਪਹਿਲਾ 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਕਾਰ ਖੇਡਿਆ ਜਾਵੇਗਾ। ਆਈ.ਪੀ.ਐਲ. 2025 ਵਿੱਚ 65 ਦਿਨਾਂ ਦੌਰਾਨ 74 ਮੈਚ ਖੇਡੇ ਜਾਣਗੇ ਤੇ 25 ਮਈ ਨੂੰ ਫਾਈਨਲ ਹੋਵੇਗਾ।
ਇਸ ਸਮੇਂ ਦੌਰਾਨ 12 ਡਬਲ ਹੈਡਰ ਮੈਚ ਵੀ ਖੇਡੇ ਜਾਣਗੇ। ਦਿਨ ਦੇ ਮੈਚ ਦੁਪਹਿਰ 3:30 ਵਜੇ ਤੋਂ ਖੇਡੇ ਜਾਣਗੇ ਜਦੋਂ ਕਿ ਸ਼ਾਮ ਦੇ ਮੈਚ ਸ਼ਾਮ 7:30 ਵਜੇ ਤੋਂ ਖੇਡੇ ਜਾਣਗੇ।