• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੁਵੈਤ ਤੋਂ 45 ਲਾਸ਼ਾਂ ਲੈ ਕੇ ਕੇਰਲ ਪਹੁੰਚਿਆ ਭਾਰਤੀ ਜਹਾਜ਼, 12 ਰਾਜਾਂ ਦੇ ਲੋਕਾਂ ਦੀ ਹੋਈ ਮੌਤ

कुवैत से 45 शवों को लेकर केरल पहुंचा भारतीय एयरक्राफ्ट,
6/14/2024 12:32:58 PM Raj     Indian aircraft, Kuwait, Kerala, 45 bodies, Kuwait Tragedy, Kuwait Fire case,     ਕੁਵੈਤ ਤੋਂ 45 ਲਾਸ਼ਾਂ ਲੈ ਕੇ ਕੇਰਲ ਪਹੁੰਚਿਆ ਭਾਰਤੀ ਜਹਾਜ਼, 12 ਰਾਜਾਂ ਦੇ ਲੋਕਾਂ ਦੀ ਹੋਈ ਮੌਤ  कुवैत से 45 शवों को लेकर केरल पहुंचा भारतीय एयरक्राफ्ट,

ਕੁਵੈਤ ਦੇ ਮੰਗਾਫ 'ਚ 12 ਜੂਨ ਨੂੰ ਲੱਗੀ ਅੱਗ 'ਚ ਮਰਨ ਵਾਲਿਆਂ ਦੀ ਗਿਣਤੀ 45 ਤੱਕ ਪਹੁੰਚ ਗਈ ਹੈ ਅਤੇ ਹੁਣ ਇਨ੍ਹਾਂ ਸਾਰੇ ਲੋਕਾਂ ਦੀਆਂ ਲਾਸ਼ਾਂ ਨੂੰ ਭਾਰਤੀ ਹਵਾਈ ਜਹਾਜ਼ ਰਾਹੀਂ ਦੇਸ਼ ਵਾਪਸ ਲਿਆਂਦਾ ਗਿਆ ਹੈ। ਲਾਸ਼ਾਂ ਨੂੰ ਲੈ ਕੇ ਜਹਾਜ਼ ਕੋਚੀ ਹਵਾਈ ਅੱਡੇ 'ਤੇ ਉਤਰਿਆ। ਕਿਉਂਕਿ ਮਰਨ ਵਾਲਿਆਂ ਵਿੱਚ ਸਭ ਤੋਂ ਵੱਧ 23 ਲੋਕ ਕੇਰਲ ਦੇ ਰਹਿਣ ਵਾਲੇ ਹਨ।

ਭਾਰਤ ਦੇ 12 ਰਾਜਾਂ ਦੇ ਲੋਕਾਂ ਦੀ ਹੋਈ ਹੈ ਮੌਤ  

ਹਾਦਸੇ 'ਚ ਜਾਨ ਗਵਾਉਣ ਵਾਲਿਆਂ 'ਚ ਕੇਰਲ ਤੋਂ 23, ਤਾਮਿਲਨਾਡੂ ਤੋਂ 7, ਆਂਧਰਾ ਪ੍ਰਦੇਸ਼-ਯੂਪੀ ਤੋਂ 3-3, ਬਿਹਾਰ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਪੰਜਾਬ ਅਤੇ ਪੱਛਮੀ ਬੰਗਾਲ ਦੇ 1-1 ਵਿਅਕਤੀ ਦੀ ਮੌਤ ਹੋ ਗਈ। ਇਕ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਕੁਵੈਤ ਪਹੁੰਚੇ ਵਿਦੇਸ਼ ਰਾਜ ਮੰਤਰੀ

ਇਸ ਘਟਨਾ ਤੋਂ ਬਾਅਦ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪਹੁੰਚ ਗਏ ਹਨ। ਉਸ ਨੇ ਦੱਸਿਆ ਕਿ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਸਕੀ। ਕਈ ਲਾਸ਼ਾਂ ਤਾਂ ਇਮਾਰਤ ਦੀਆਂ ਪੌੜੀਆਂ 'ਤੇ ਪਈਆਂ ਸਨ। ਭਾਰਤੀ ਹਵਾਈ ਸੈਨਾ ਦੇ ਜਹਾਜ਼ ਲਾਸ਼ਾਂ ਨੂੰ ਲਿਜਾਣ ਲਈ ਤਿਆਰ ਖੜ੍ਹੇ ਹਨ।

ਬਿਲਡਿੰਗ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਦਾ ਦਿੱਤਾ ਆਦੇਸ਼  

ਕੁਵੈਤ ਟਾਈਮਜ਼ ਦੀ ਰਿਪੋਰਟ ਕਿ ਮੁਤਬਿਕ ਕੁਵੈਤ ਦੇ ਗ੍ਰਹਿ ਮੰਤਰੀ ਸ਼ੇਖ ਫਹਾਦ ਅਲ-ਯੂਸਫ ਅਲ-ਸਬਾਹ ਨੇ ਪੁਲਿਸ ਨੂੰ ਮੰਗਾਫ ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਇਮਾਰਤ ਵਿੱਚ 195 ਤੋਂ ਵੱਧ ਲੋਕ ਰਹਿ ਰਹੇ ਸਨ।

ਬੁੱਧਵਾਰ ਸਵੇਰੇ ਲੱਗੀ ਅੱਗ 

ਦੱਸ ਦਈਏ ਕਿ ਕੁਵੈਤ 'ਚ ਬੁੱਧਵਾਰ ਸਵੇਰੇ ਕਰੀਬ 4:30 ਵਜੇ ਇਕ 6 ਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ। ਗਰਾਊਂਡ ਫਲੋਰ ਦੀ ਰਸੋਈ ਤੋਂ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਇਮਾਰਤ 'ਚ ਮੌਜੂਦ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਕਈ ਲੋਕ ਇਮਾਰਤ ਦੇ ਅੰਦਰ ਫਸ ਗਏ ਅਤੇ ਧੂੰਏਂ ਵਿੱਚ ਦਮ ਘੁੱਟਣ ਕਾਰਨ  ਉਨਾਂ ਦੀ ਮੌਤ ਹੋ ਗਈ।

ਕੁਵੈਤ 'ਚ ਲੱਗੀ  ਹੁਣ ਤੱਕ ਦੀ ਸਭ ਤੋਂ  ਭਿਆਨਕ ਅੱਗ 

ਪੂਰੇ ਕੁਵੈਤ ਵਿੱਚ ਇਮਾਰਤਾਂ ਨੂੰ ਲੱਗੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਹੈ। ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਦੇਸ਼ ਦੀ ਦੂਜੀ ਸਭ ਤੋਂ ਵੱਡੀ ਅੱਗ ਹੈ। ਇਸ ਤੋਂ ਪਹਿਲਾਂ ਅਗਸਤ 2009 ਵਿੱਚ ਜ਼ਾਹਰਾ ਸ਼ਹਿਰ ਵਿੱਚ  ਆਪਣੇ ਪਤੀ ਦੇ ਦੂਜੇ ਵਿਆਹ ਤੋਂ ਨਾਰਾਜ਼ ਹੋ ਕਿ  ਵਿਆਹ ਦੇ ਤੰਬੂ ਨੂੰ ਅੱਗ ਲਗਾ ਦਿੱਤੀ ਸੀ, ਜਿਸ ਵਿੱਚ 56 ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ ਸੀ।

'Indian aircraft','Kuwait','Kerala','45 bodies','Kuwait Tragedy','Kuwait Fire case',''

Please Comment Here

Similar Post You May Like

Recent Post

  • AAP ਆਗੂ ਨਿਤਿਨ ਕੋਹਲੀ ਜਲੰਧਰ ਨਗਰ ਨਿਗਮ ਦਫ਼ਤਰ ਪੁੱਜੇ, ਮੇਅਰ ਵਿਨੀਤ ਧੀਰ ਨੇ ਸਵਾਗਤ ਕੀਤਾ...

  • ਪੰਜਾਬ VS ਬੰਗਲੌਰ ਮੈਚ 'ਤੇ ਮੰਡਰਾ ਰਿਹਾ ਹੈ ਮੀਂਹ ਦਾ ਖਤਰਾ, ਮੈਚ ਨਾ ਹੋਣ 'ਤੇ ਇਹ ਟੀਮ ਜਾਵੇਗੀ ਫਾਇਨਲ 'ਚ ...

  • ਅਮਰੀਕਾ ਵੱਡੇ ਪੱਧਰ 'ਤੇ ਸਟੂਡੈਂਟ ਵੀਜ਼ਾ ਕਰੇਗਾ ਰੱਦ, ਵਿਦੇਸ਼ ਮੰਤਰੀ ਨੇ ਕਿਹਾ - ਇਹ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ...

  • ਕੋਰੋਨਾ ਦੇ ਨਵੇਂ ਵੇਰੀਐਂਟ 'ਤੇ ਵੈਕਸੀਨ ਬੇਅਸਰ, ਦੇਸ਼ 'ਚ 1300 ਤੋਂ ਵੱਧ ਐਕਟਿਵ ਕੇਸ, ਇੰਨੇ ਲੋਕਾਂ ਦੀ ਮੌਤ ...

  • ਅਮਰਨਾਥ ਯਾਤਰਾ 3 ਜੁਲਾਈ ਤੋਂ, Paramilitary Force ਦੀਆਂ 581 ਕੰਪਨੀਆਂ ਰਹਿਣਗੀਆਂ ਤਾਇਨਾਤ ...

  • ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ AAP 'ਚ ਸ਼ਾਮਲ, ਮਨੀਸ਼ ਸਿਸੋਦੀਆ ਨੇ ਪਾਰਟੀ ਕਰਵਾਈ JOIN...

  • ਜਲੰਧਰ ਦੀ ਰੇਚਲ ਗੁਪਤਾ ਨੇ ਆਪਣਾ ਤਾਜ ਕੀਤਾ ਵਾਪਸ , ਦਰਦ ਕੀਤਾ ਜ਼ਾਹਰ ...

  • ਪੰਜਾਬ 'ਚ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, 3 ਜੂਨ ਤੱਕ ਯੈੱਲੋ ਅਲਰਟ ਜਾਰੀ ...

  • 1 ਜੂਨ ਤੋਂ ਜੇਬ 'ਤੇ ਪੈ ਸਕਦੈ ਵਾਧੂ ਬੋਝ! ਹੋ ਰਹੇ ਹਨ ਇਹ ਬਦਲਾਅ...

  • ਵਿਧਾਇਕ ਰਮਨ ਅਰੋੜਾ ਦਾ ਪਰਿਵਾਰ ਵੀ ਫਸਿਆ, ਪੁੱਤਰ, ਕੁੜਮ ਤੇ ਸਾਥੀ ਲਈ ਲੁੱਕਆਊਟ ਨੋਟਿਸ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY