ਸਾਬਕਾ ਭਾਰਤੀ ਕ੍ਰਿਕਟਰ ਦੇ ਬੇਟੇ ਨੇ ਆਪਣਾ ਲਿੰਗ ਬਦਲਿਆ ਹੈ। ਜੋ ਹੁਣ ਸੁਰਖੀਆਂ 'ਚ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਹ ਭਾਰਤੀ ਕ੍ਰਿਕਟਰ ਕੌਣ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕੌਣ ਹੈ।
ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਬਾਂਗੜ ਨੇ ਹਾਲ ਹੀ ਵਿੱਚ ਆਪਣਾ ਲਿੰਗ ਬਦਲਿਆ ਹੈ ਅਤੇ ਉਹ ਇੱਕ ਲੜਕੀ ਬਣ ਗਿਆ ਹੈ। ਲਿੰਗ ਪਰਿਵਰਤਨ ਤੋਂ ਬਾਅਦ, ਆਰੀਅਨ ਬਾਂਗੜ ਨੇ ਆਪਣਾ ਨਾਮ ਬਦਲ ਕੇ ਅਨਾਇਆ ਬਾਂਗੜ ਰੱਖ ਲਿਆ ਹੈ। ਅਨਾਇਆ ਨੇ ਇਸ ਗੱਲ ਦਾ ਖੁਲਾਸਾ ਇੰਸਟਾਗ੍ਰਾਮ 'ਤੇ ਕੀਤਾ ਹੈ।
ਹਾਰਮੋਨਲ ਬਦਲਾਅ ਬਾਰੇ ਖੁੱਲ੍ਹ ਕੇ ਕੀਤੀ ਗੱਲ
ਸਾਬਕਾ ਭਾਰਤੀ ਆਲਰਾਊਂਡਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਨੇ ਸੈਕਸ ਚੇਂਜ ਸਰਜਰੀ ਤੋਂ ਬਾਅਦ ਆਪਣੇ ਹਾਰਮੋਨਲ ਬਦਲਾਅ ਬਾਰੇ ਗੱਲ ਕੀਤੀ। ਜਿਸ ਨੇ ਹੁਣ ਆਪਣਾ ਨਾਂ ਬਦਲ ਕੇ ਅਨਾਇਆ ਰੱਖ ਲਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਸਨੇ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਦੇ ਪ੍ਰਭਾਵਾਂ ਬਾਰੇ ਗੱਲ ਕੀਤੀ। ਅਨਾਇਆ ਨੇ ਇਹ ਵੀ ਦੱਸਿਆ ਕਿ ਸਰਜਰੀ ਨੂੰ 11 ਮਹੀਨੇ ਹੋ ਚੁੱਕੇ ਹਨ।
ਕ੍ਰਿਕਟ ਖੇਡਣ ਦਾ ਸੁਪਨਾ ਮੁਸ਼ਕਲਾਂ ਨਾਲ ਭਰਿਆ ਰਿਹਾ
ਅਨਾਇਆ ਨੇ ਕਿਹਾ, ਪੇਸ਼ੇਵਰ ਤੌਰ 'ਤੇ ਕ੍ਰਿਕਟ ਖੇਡਣ ਦਾ ਮੇਰਾ ਸੁਪਨਾ ਹਮੇਸ਼ਾ ਮੁਸ਼ਕਲਾਂ ਨਾਲ ਭਰਿਆ ਰਿਹਾ ਹੈ। ਸਵੇਰੇ-ਸ਼ਾਮ ਸਖ਼ਤ ਮਿਹਨਤ, ਮੈਦਾਨ 'ਤੇ ਅਭਿਆਸ ਕਰਨਾ ਅਤੇ ਦੂਜਿਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ, ਮੈਨੂੰ ਹਰ ਕਦਮ 'ਤੇ ਸੰਘਰਸ਼ ਕਰਨਾ ਪਿਆ।
ਆਪਣੇ ਲਈ ਖੜ੍ਹੇ ਹੋਣਾ ਮੁਸ਼ਕਲ ਕੰਮ ਸੀ
ਅਨਾਇਆ ਨੇ ਕਿਹਾ ਕਿ ਕ੍ਰਿਕਟ ਤੋਂ ਇਲਾਵਾ ਇਕ ਹੋਰ ਸਫਰ ਸੀ। ਆਪਣੀ ਅਸਲੀ ਪਛਾਣ ਨੂੰ ਸਵੀਕਾਰ ਕਰਨਾ | ਇਹ ਬਹੁਤ ਮੁਸ਼ਕਲ ਸੀ, ਕਿਉਂਕਿ ਮੈਨੂੰ ਆਪਣੇ ਆਪ ਨੂੰ ਸਮਝਣ ਤੇ ਆਪਣੀ ਅਸਲ ਪਛਾਣ ਨੂੰ ਅਪਨਾਉਣ ਲਈ ਬਹੁਤ ਸਾਰੇ ਮੁਸ਼ਕਲ ਫੈਸਲੇ ਲੈਣੇ ਪਏ ਸਨ। ਫਿਟ ਹੋਣ ਦੀ ਸੁਵਿਧਾ ਨੂੰ ਛੱਡ ਆਪਣੇ ਲਈ ਖੜ੍ਹਾ ਹੋਣਾ ਇੱਕ ਮੁਸ਼ਕਲ ਕੰਮ ਸੀ, ਪਰ ਮੈਂ ਇਹ ਕੀਤਾ |