ਪੰਜਾਬ ਤੋਂ ਆਉਣ-ਜਾਣ ਵਾਲੇ ਯਾਤਰੀਆਂ, ਖਾਸ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਰਾਹਤ ਦਿੰਦੇ ਹੋਏ ਇੰਡੀਗੋ ਏਅਰਲਾਈਨਜ਼ ਨੇ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਸ ਰੂਟ ‘ਤੇ ਇੱਕ ਹੋਰ ਉਡਾਣ ਸ਼ਾਮਲ ਕੀਤੀ ਹੈ। ਦਿੱਲੀ ਲਈ ਉਡਾਣਾਂ ਦੇ ਕਿਰਾਏ ਵਿੱਚ ਭਾਰੀ ਵਾਧਾ ਹੋਇਆ ਹੈ।
ਦੁਪਹਿਰ 12:45 ਵਜੇ ਰਵਾਨਾ ਹੋ ਕੇ ਦੁਪਹਿਰ 2 ਵਜੇ ਪਹੁੰਚੇਗੀ ਅੰਮ੍ਰਿਤਸਰ
ਇੰਡੀਗੋ ਦੀ ਇਹ ਨਵੀਂ ਉਡਾਣ, 6E2324, ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12:45 ਵਜੇ ਰਵਾਨਾ ਹੁੰਦੀ ਹੈ ਅਤੇ ਦੁਪਹਿਰ 2 ਵਜੇ ਅੰਮ੍ਰਿਤਸਰ ਪਹੁੰਚਦੀ ਹੈ। ਵਾਪਸੀ ਦੀ ਉਡਾਣ, 6E2325, ਅੰਮ੍ਰਿਤਸਰ ਤੋਂ ਦੁਪਹਿਰ 2:45 ਵਜੇ ਰਵਾਨਾ ਹੁੰਦੀ ਹੈ ਅਤੇ ਸ਼ਾਮ 4 ਵਜੇ ਦਿੱਲੀ ਪਹੁੰਚਦੀ ਹੈ। ਇਸ ਫਲਾਈਟ ਲਈ ਬੁਕਿੰਗ ਇੰਡੀਗੋ ਦੀ ਵੈੱਬਸਾਈਟ ‘ਤੇ ਉਪਲਬਧ ਹੈ।
ਗਲੋਬਲ ਕੋਆਰਡੀਨੇਟਰ ਸਮੀਪ ਸਿੰਘ ਗੁਮਟਾਲਾ ਨੇ ਕਹੀ ਇਹ ਗੱਲ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕੋਆਰਡੀਨੇਟਰ ਸਮੀਪ ਸਿੰਘ ਗੁਮਟਾਲਾ ਨੇ ਇਸ ਫਲਾਈਟ ਦੇ ਜੋੜਨ ਦਾ ਸਵਾਗਤ ਕਰਦਿਆਂ ਕਿਹਾ ਕਿ 29 ਫਰਵਰੀ ਤੱਕ ਇਸ ਫਲਾਈਟ ਦੇ ਸ਼ਾਮਲ ਹੋਣ ਨਾਲ ਇੰਡੀਗੋ ਸਮੇਤ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਦੀ ਕੁੱਲ ਗਿਣਤੀ 11 ਰੋਜ਼ਾਨਾ ਹੋ ਗਈ ਹੈ। ਉਨ੍ਹਾਂ ਕਿਹਾ, “ਸਾਨੂੰ ਉਮੀਦ ਹੈ ਕਿ ਏਅਰ ਇੰਡੀਆ ਸਮੇਤ ਹੋਰ ਭਾਰਤੀ ਏਅਰਲਾਈਨਜ਼ ਜਲਦੀ ਹੀ ਹੋਰ ਉਡਾਣਾਂ ਜੋੜਨਗੀਆਂ ਅਤੇ ਕਿਰਾਏ ਵਿੱਚ ਕਮੀ ਆਵੇਗੀ।”
ਉਥੇ ਹੀ ਆਦਮਪੁਰ ਹਵਾਈ ਅੱਡੇ ਤੋਂ 2 ਮਾਰਚ ਨੂੰ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ-ਹਿੰਡਨ ਸੈਕਟਰ ਤੱਕ ਉਡਾਣ ਦਾ ਉਦਘਾਟਨ ਕਰਨਗੇ।
ਸਟਾਰ ਏਅਰ ਦੀ ਬੁਕਿੰਗ ਸ਼ੁਰੂ ਹੋਣ ਦੀ ਕੀਤੀ ਜਾ ਰਹੀ ਉਡੀਕ
ਆਦਮਪੁਰ ਹਵਾਈ ਅੱਡੇ ਦਾ ਟਰਮੀਨਲ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਇਸ ਘੋਸ਼ਣਾ ਤੋਂ ਬਾਅਦ, ਹੁਣ ਟਿਕਟਾਂ ਦੀ ਬੁਕਿੰਗ ਸ਼ੁਰੂ ਕਰਨ ਲਈ ਪ੍ਰਾਈਵੇਟ ਏਅਰਲਾਈਨ ਸਟਾਰ ਏਅਰ ਉਡੀਕ ਕਰ ਰਹੇ ਹਾਂ। ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਸੀ ਕਿ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀਆਂ ਨੇ ਉਦਘਾਟਨੀ ਉਡਾਣ ਲਈ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਕੰਮ ਪੂਰਾ ਹੋਣ ਤੋਂ ਬਾਅਦ ਨਾਗਰਿਕ ਉਡਾਣਾਂ ਹੋਣਗੀਆਂ ਸ਼ੁਰੂ
ਪ੍ਰਧਾਨ ਮੰਤਰੀ ਇੱਕੋ ਸਮੇਂ ਕਈ ਸੈਕਟਰਾਂ ਦੀਆਂ ਉਡਾਣਾਂ ਦਾ ਉਦਘਾਟਨ ਕਰਨਗੇ। ਜਿਸ ਵਿੱਚ ਆਦਮਪੁਰ ਏਅਰਪੋਰਟ ਦਾ ਨਾਂ ਵੀ ਸ਼ਾਮਲ ਹੈ।
ਸਟਾਰ ਵਨ ਕੰਪਨੀ ਦਾ ਪਹਿਲਾ ਜਹਾਜ਼ ਉਡਾਣ ਭਰੇਗਾ
ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ 2 ਮਾਰਚ ਨੂੰ ਸਟਾਰ ਵਨ ਕੰਪਨੀ ਆਪਣੇ ਜਹਾਜ਼ ਨਾਲ ਆਦਮਪੁਰ ਉਤਰੇਗੀ। ਇਸ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਦੋਆਬੇ ਦੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਪ੍ਰਵਾਸੀ ਭਾਰਤੀਆਂ ਨੂੰ ਵੀ ਆਉਣ-ਜਾਣ ਦੀ ਸਹੂਲਤ ਮਿਲੇਗੀ।
ਸਾਲ 2018 ਵਿੱਚ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਕੀਤੀ ਗਈ ਸੀ। ਜੋ ਕਿ ਸਾਲ 2020 ਤੱਕ ਜਾਰੀ ਰਿਹਾ। ਕੋਰੋਨਾ ਤੋਂ ਬਾਅਦ ਆਦਮਪੁਰ ਹਵਾਈ ਅੱਡਾ ਬੰਦ ਹੋਇਆ ਤੇ ਚਾਰ ਸਾਲ ਬਾਅਦ ਵੀ ਉਡਾਣਾਂ ਸ਼ੁਰੂ ਨਹੀਂ ਹੋ ਸਕੀਆਂ। ਇਸ ਦੌਰਾਨ 1.25 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਯਾਤਰੀ ਟਰਮੀਨਲ ਵੀ ਪੂਰਾ ਕੀਤਾ ਗਿਆ।