ਪੰਜਾਬ ਪੁਲਿਸ ਵੱਲੋਂ ਨਸ਼ਿਆਂ ਤੇ ਅਪਰਾਧਾਂ ਨੂੰ ਨੱਥ ਪਾਉਣ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਹਰ ਜ਼ਿਲ੍ਹੇ ਵਿੱਚ ਲਗਾਤਾਰ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਅਚਾਨਕ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਏਡੀਸੀਪੀ ਆਦਿਤਿਆ ਜਲੰਧਰ ਦੇ ਥਾਣਾ 6 ਵਿੱਚ ਚੈਕਿੰਗ ਲਈ ਪਹੁੰਚੇ। ਦੱਸ ਦੇਈਏ ਕਿ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਲਗਾਤਾਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ।
ਸ਼ਿਕਾਇਤਾਂ ਨੂੰ ਸਹੀ ਢੰਗ ਨਾਲ ਲਿਖਣ ਲਈ ਦਿੱਤੀਆਂ ਹਦਾਇਤਾਂ
ਸੀਪੀ ਸਵਪਨ ਸ਼ਰਮਾ ਨੇ ਥਾਣੇ ਦਾ ਰਜਿਸਟਰ ਚੈੱਕ ਕੀਤਾ। ਜਿਸ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਰਜਿਸਟਰ ਵਿੱਚ ਦਰਜ ਸ਼ਿਕਾਇਤਾਂ ਨੂੰ ਸਹੀ ਢੰਗ ਨਾਲ ਲਿਖਣ ਦੀ ਹਦਾਇਤ ਕੀਤੀ ਗਈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਥਾਣਾ-6 ਤੋਂ ਬਾਅਦ ਪਹੁੰਚੇ ਥਾਣਾ-4
ਦੱਸਿਆ ਜਾ ਰਿਹਾ ਹੈ ਕਿ ਥਾਣਾ-6 'ਚ ਚੈਕਿੰਗ ਕਰਨ ਤੋਂ ਬਾਅਦ ਸੀ.ਪੀ. ਸਵਪਨ ਸ਼ਰਮਾ ਚੈਕਿੰਗ ਲਈ ਥਾਣਾ-4 ਪਹੁੰਚੇ। ਸੀ.ਪੀ.ਸ਼ਰਮਾ ਵੱਲੋਂ ਅੱਜ ਸਵੇਰੇ ਅਚਨਚੇਤ ਥਾਣਿਆਂ ਦੀ ਚੈਕਿੰਗ ਕੀਤੇ ਜਾਣ ਕਾਰਨ ਥਾਣੇਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ।
ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਤੇ ਹੋਰ ਕੰਮਾਂ ਦੀ ਕੀਤੀ ਚੈਕਿੰਗ
ਸੀਪੀ ਸ਼ਰਮਾ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੁਟੀਨ ਚੈਕਿੰਗ ਹੈ। ਜਿਸ ਵਿੱਚ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ, ਕ੍ਰਾਈਮ ਡਾਇਰੀ, ਥਾਣਿਆਂ ਦੀ ਸਫਾਈ ਤੇ ਹੋਰ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਚੋਣ ਜ਼ਾਬਤੇ ਨਾਲ ਕੋਈ ਲੈਣਾ-ਦੇਣਾ ਨਹੀਂ
ਸੀਪੀ ਨੇ ਕਿਹਾ ਕਿ ਇਸ ਦਾ ਚੋਣ ਜ਼ਾਬਤੇ ਨਾਲ ਕੋਈ ਸਬੰਧ ਨਹੀਂ ਹੈ। ਏਡੀਸੀਪੀ ਆਦਿਤਿਆ ਨੂੰ ਮਾਮਲੇ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ। ਥਾਣਾ ਮਾਡਲ ਟਾਊਨ ਸਬੰਧੀ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ।