ਜਲੰਧਰ ਦੇ ਮਾਈ ਹੀਰਾਂ ਗੇਟ ਸਥਿਤ ਇਕ ਦੁਕਾਨ 'ਚ ਪੰਜ ਚੋਰਾਂ ਨੇ ਦੁਕਾਨਦਾਰ ਦੇ ਸਾਹਮਣੇ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਪੈਦਲ ਹੀ ਫਰਾਰ ਹੋ ਗਏ। ਚੋਰਾਂ ਨੇ ਪੂਰੀ ਵਿਉਂਤਬੰਦੀ ਨਾਲ ਫੋਨ ਚੋਰੀ ਕੀਤਾ ਕਿ ਦੁਕਾਨ 'ਤੇ ਬੈਠੇ ਵਿਅਕਤੀ ਨੂੰ ਵੀ ਪਤਾ ਨਹੀਂ ਲੱਗਾ।
ਦੁਕਾਨਦਾਰ ਦੇ ਸਾਹਮਣੇ ਤੋਂ ਫੋਨ ਚੋਰੀ
ਦਰਅਸਲ, ਜਗੋਟਾ ਇੰਟਰਪ੍ਰਾਈਜ਼ 'ਤੇ 5 ਨੌਜਵਾਨ ਆਏ ਅਤੇ ਉਨ੍ਹਾਂ 'ਚੋਂ ਇਕ ਨੇ ਦੁਕਾਨ ਮਾਲਕ ਦੇ ਪੈਰ ਛੂਹ ਲਏ। ਇਸ ਦੌਰਾਨ ਉਹ ਬੜੀ ਚਲਾਕੀ ਨਾਲ ਆਪਣੇ ਦੂਜੇ ਹੱਥ ਨਾਲ ਕਾਊਂਟਰ 'ਤੇ ਪਏ ਫ਼ੋਨ 'ਤੇ ਰੁਮਾਲ ਰੱਖ ਦਿੰਦਾ ਹੈ। ਰੁਮਾਲ ਰੱਖਣ ਤੋਂ ਬਾਅਦ ਉਹ ਫ਼ੋਨ ਚੁੱਕ ਕੇ ਜੇਬ ਵਿਚ ਪਾ ਲੈਂਦਾ ਹੈ।
ਇਸੇ ਦੌਰਾਨ ਦੂਜਾ ਨੌਜਵਾਨ ਪਹਿਲੇ ਨੌਜਵਾਨ ਦੇ ਸਾਹਮਣੇ ਆ ਕੇ ਦੁਕਾਨ ਮਾਲਕ ਵੱਲ ਹੱਥ ਜੋੜ ਕੇ ਖੜ੍ਹਾ ਹੋ ਜਾਂਦਾ ਹੈ। ਦੋ ਹੋਰ ਨੌਜਵਾਨ ਦੁਕਾਨ ਅੰਦਰ ਆਉਂਦੇ ਹਨ, ਜਦੋਂ ਕਿ ਬਾਹਰ ਇਕ ਨੌਜਵਾਨ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਦੁਕਾਨ ਦੇ ਮਾਲਕ ਨੇ ਸੋਚਿਆ ਕਿ ਉਹ ਕੋਈ ਜਾਣਕਾਰ ਹਨ। ਇਸ ਦੌਰਾਨ ਚੋਰ ਦੁਕਾਨ ਵਿੱਚੋਂ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ।
ਫੋਨ ਨਾ ਮਿਲਣ 'ਤੇ ਘਟਨਾ ਦਾ ਪਤਾ ਲੱਗਾ
ਦੁਕਾਨ ਮਾਲਕ ਨੂੰ ਘਟਨਾ ਦਾ ਕੁਝ ਸਮੇਂ ਬਾਅਦ ਪਤਾ ਲੱਗਾ ਜਦੋਂ ਕਾਊਂਟਰ 'ਤੇ ਰੱਖਿਆ ਫੋਨ ਨਹੀਂ ਮਿਲਿਆ। ਇਸ ਦੌਰਾਨ ਜਦੋਂ ਦੁਕਾਨ ਮਾਲਕ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਉਕਤ ਆਏ ਨੌਜਵਾਨਾਂ ਨੇ ਦਿੱਤਾ ਹੈ। ਦੱਸ ਦੇਈਏ ਕਿ ਚੋਣਾਂ ਦੇ ਮੱਦੇਨਜ਼ਰ ਸੜਕਾਂ 'ਤੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਬੇਖੌਫ ਚੋਰ ਸ਼ਰੇਆਮ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।