ਜਲੰਧਰ ਦੇ ਮਸ਼ਹੂਰ ਬ੍ਰਾਂਡ ਕਰਮਾ ਫੈਸ਼ਨ ਸਟੂਡੀਓ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਧਮਕੀ ਭਰੇ ਪੱਤਰ ਦੇ ਨਾਲ ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਇਹ ਪੱਤਰ ਮਿਲਣ ਤੋਂ ਬਾਅਦ ਕਰਮਾ ਫੈਸ਼ਨ ਸ਼ੋਅਰੂਮ ਦੇ ਮਾਲਕ ਰਾਘਵ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪੱਤਰ ਅਤੇ ਕਾਰਤੂਸ ਆਪਣੇ ਕੋਲ ਰੱਖ ਲਏ ਹਨ।
ਚਿੱਠੀ ਵਿੱਚ ਲਿਖਿਆ ਹੈ ਕਿ ਤੁਹਾਨੂੰ ਤੋਹਫ਼ੇ ਵਜੋਂ ਭੇਜਿਆ
ਕਰਮਾ ਫੈਸ਼ਨ ਸ਼ੋਰੂਮ ਦੇ ਮਾਲਕ ਰਾਘਵ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਇਹ ਰੌਂਦ ਤੁਹਾਨੂੰ ਤੋਹਫ਼ੇ ਵਜੋਂ ਭੇਜਿਆ ਗਿਆ ਹੈ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਹੋ, ਤਾਂ ਅਸੀਂ ਇਸ ਰੌਂਦ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਪੱਤਰ ਦੇ ਅੰਤ ਵਿੱਚ ਐਲਬੀ ਗੈਂਗ ਦਾ ਨਾਮ ਲਿਖਿਆ ਹੋਇਆ ਹੈ।
ਜਾਣੋ ਚਿੱਠੀ 'ਚ ਕੀ ਲਿਖਿਆ ਹੈ
ਸੁਰੱਖਿਆ ਗਾਰਡ ਨੂੰ ਮਿਲਿਆ ਪੱਤਰ
ਰਾਘਵ ਨੇ ਦੱਸਿਆ ਕਿ ਇਹ ਧਮਕੀ ਭਰਿਆ ਪੱਤਰ ਸ਼ੋਅਰੂਮ ਦੇ ਬਾਹਰ ਖੜ੍ਹੇ ਸੁਰੱਖਿਆ ਗਾਰਡ ਨੂੰ ਮਿਲਿਆ ਹੈ। ਜਦੋਂ ਸੁਰੱਖਿਆ ਗਾਰਡ ਨੂੰ ਇਹ ਪੱਤਰ ਮਿਲਿਆ ਤਾਂ ਉਸਨੇ ਸਾਨੂੰ ਇਸ ਬਾਰੇ ਦੱਸਿਆ। ਪੱਤਰ ਤੋਂ ਬਾਅਦ ਅਸੀਂ ਇਸ ਘਟਨਾ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਕਾਫੀ ਮਸ਼ਹੂਰ ਹੈ ਕਰਮਾ ਫੈਸ਼ਨ
ਤੁਹਾਨੂੰ ਦੱਸ ਦੇਈਏ ਕਿ ਕਰਮਾ ਫੈਸ਼ਨ ਸਟੂਡੀਓ ਬ੍ਰਾਂਡੇਡ ਕੱਪੜਿਆਂ ਲਈ ਕਾਫੀ ਮਸ਼ਹੂਰ ਹੈ। ਕਰਮਾ ਫੈਸ਼ਨ ਸਟੂਡੀਓ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਪੰਜਾਬੀ ਗਾਇਕ ਅਰਜੁਨ ਢਿੱਲੋਂ ਵੀ ਇੱਕ-ਦੋ ਵਾਰ ਇਸ ਸ਼ੋਅਰੂਮ ਵਿੱਚ ਆ ਕੇ ਖਰੀਦਦਾਰੀ ਕਰ ਚੁੱਕੇ ਹਨ।