ਚੰਡੀਗੜ੍ਹ ਦੇ ਮਨੀਮਾਜਰਾ 'ਚ ਇੱਕ ਔਰਤ ਤੇ ਉਸਦੇ ਦੋ ਬੱਚੇ ਲੈਂਟਰ ਤੋੜਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਅਸਲ ਵਿੱਚ ਪੁਰਾਣਾ ਘਰ ਨੂੰ ਤੋੜਿਆ ਜਾ ਰਿਹਾ ਸੀ। ਇਸ ਦੌਰਾਨ ਲੈਂਟਰ ਟੁੱਟ ਕੇ ਔਰਤ ਤੇ ਉਸ ਦੇ ਬੱਚੇ 'ਤੇ ਡਿੱਗ ਗਿਆ। ਹਾਦਸੇ 'ਚ ਮਾਂ ਤੇ ਬੱਚੇ ਦੋਵੇਂ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਔਰਤ ਦੀ ਹਾਲਤ ਨਾਜ਼ੁਕ
ਹਾਦਸੇ ਤੋਂ ਬਾਅਦ ਔਰਤ ਨੂੰ ਪੀ.ਜੀ.ਆਈ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਚਿਆਂ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮਕਾਨ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਕੂਲੋਂ ਆ ਰਹੇ ਸਨ ਬੱਚੇ
ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਚੇ ਅਤੇ ਔਰਤ ਸਕੂਲ ਤੋਂ ਆ ਰਹੇ ਸਨ। ਸੀਸੀਟੀਵੀ ਫੁਟੇਜ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਬੱਚੇ ਸਕੂਲ ਤੋਂ ਆ ਰਹੇ ਹਨ। ਜਿਸ ਤੋਂ ਬਾਅਦ ਲੈਂਟਰ ਔਰਤ ਤੇ ਬੱਚੇ 'ਤੇ ਡਿੱਗਦਾ ਹੈ। ਹਾਦਸੇ ਤੋਂ ਬਾਅਦ ਇੱਕ ਵਿਅਕਤੀ ਔਰਤ ਨੂੰ ਮਲਬੇ 'ਚੋਂ ਬਾਹਰ ਕੱਢਦਾ ਹੈ।