ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਲੋਕ ਅਕਸਰ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫਾਇਰਿੰਗ ਕਰਦੇ ਦੀਆਂ ਵੀਡੀਓ ਪਾਉਂਦੇ ਦਿਖ ਜਾਂਦੇ ਹਨ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਰ ਵਿੱਚ ਬੈਠੇ ਨੌਜਵਾਨ ਨੇ ਸਨਰੂਫ ਖੋਲ੍ਹ ਕੇ ਫਾਇਰਿੰਗ ਕੀਤੀ ਅਤੇ ਇਸ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰ ਦਿੱਤੀ।
ਲਾਇਸੈਂਸੀ ਰਿਵਾਲਵਰ ਨਾਲ ਚਲਾਈਆਂ ਗੋਲੀਆਂ
ਕਾਰ ਵਿੱਚ ਬੈਠੇ ਨੌਜਵਾਨਾਂ ਨੇ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਸਨਰੂਫ ਖੋਲ੍ਹ ਕੇ ਹਵਾ ਵਿੱਚ ਗੋਲੀਆਂ ਚਲਾਈਆਂ। ਇਸ ਤੋਂ ਬਾਅਦ, ਉਸ ਦੇ ਨਾਲ ਬੈਠੇ ਨੌਜਵਾਨ ਨੇ ਕਾਰ ਦੇ ਦਰਵਾਜ਼ੇ ਤੋਂ ਰਿਵਾਲਵਰ ਕੱਢਿਆ ਅਤੇ ਓਪਨ ਫਾਇਰ ਕੱਢੇ। ਇਹ ਗੋਲੀਬਾਰੀ ਦੀ ਘਟਨਾ ਸਾਊਥ ਸਿਟੀ ਰੋਡ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਦੀ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਟੋਰੀ ਦੇ ਰੂਪ ਵਿੱਚ ਪੋਸਟ ਕੀਤਾ ਗਿਆ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਵੀਡੀਓ ਲੁਧਿਆਣਾ ਦੀ ਹੈ ਤਾਂ ਇਸ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।