ਨਗਰ ਨਿਗਮ ਚੋਣਾਂ ਨੂੰ ਲੈ ਕੇ ਫਿਲਹਾਲ ਸਿਆਸਤ ਗਰਮਾਈ ਹੋਈ ਹੈ। ਬੀਤੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਅਨੀਤਾ ਰਾਜਾ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।
ਜਲੰਧਰ ਦੇ 2 ਵਾਰਡਾਂ ਤੋਂ ਲੜਨਗੇ ਚੋਣ
ਜਗਦੀਸ਼ ਰਾਜਾ ਅਤੇ ਅਨੀਤਾ ਰਾਜਾ ਜਲੰਧਰ ਦੇ 2 ਵਾਰਡ ਤੋਂ ਚੋਣ ਲੜਨਗੇ । ਅਜਿਹੇ 'ਚ ਦੋਵਾਂ ਨੇ ਚੋਣ ਲੜਨ ਤੋਂ ਪਹਿਲਾਂ ਸੀਐੱਮ ਦਾ ਆਸ਼ੀਰਵਾਦ ਲਿਆ ਹੈ। ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਦੇ 2 ਵਾਰਡ ਤੋਂ ਚੋਣ ਲੜਨ ਨਾਲ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਦੇ ਸਮੀਕਰਨ ਵੀ ਵਿਗੜ ਜਾਣਗੇ। ਕਈ ਦਾਅਵੇਦਾਰਾਂ ਦੇ ਚਿਹਰੇ ਵੀ ਉਤਰ ਗਏ ਹਨ ਅਤੇ ਉਨ੍ਹਾਂ ਦੇ ਦਫ਼ਤਰਾਂ ਦੇ ਨਾਲ-ਨਾਲ ਘਰਾਂ ਵਿੱਚ ਵੀ ਸੰਨਾਟਾ ਛਾ ਗਿਆ ਹੈ।
ਕਾਂਗਰਸ ਨੂੰ ਵੱਡਾ ਝਟਕਾ ਲੱਗਾ
ਦੱਸ ਦੇਈਏ ਕਿ ਜਗਦੀਸ਼ ਰਾਜਾ ਕਾਂਗਰਸ ਦੇ ਸਾਬਕਾ ਮੇਅਰ ਸਨ। ਅਜਿਹੇ 'ਚ ਉਨ੍ਹਾਂ ਦੇ 'ਆਪ' (ਆਮ ਆਦਮੀ ਪਾਰਟੀ) 'ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।