ਦੇਸ਼ 'ਚ ਲਗਾਤਾਰ ਹੋ ਰਹੇ ਰੇਲ ਹਾਦਸਿਆਂ ਨੂੰ ਧਿਆਨ 'ਚ ਰੱਖਦੇ ਹੋਏ ਉੱਤਰੀ ਰੇਲਵੇ ਤੇ ਰੇਲਵੇ ਸੁਰੱਖਿਆ ਵਿਭਾਗ ਵੱਲੋਂ ਜਲੰਧਰ ਸਿਟੀ ਸਟੇਸ਼ਨ 'ਤੇ ਵੱਡੇ ਪੱਧਰ 'ਤੇ ਮੌਕ ਡਰਿੱਲ ਕਰਵਾਈ ਗਈ। ਰੇਲਵੇ ਸਟੇਸ਼ਨ ਹਾਦਸਿਆਂ 'ਤੇ ਬਚਾਅ ਕਾਰਜਾਂ ਦੀ ਨਕਲ ਕਰਨ ਤੇ ਜ਼ਖਮੀਆਂ ਦੀ ਮਦਦ ਲਈ 'ਤੇ ਮੌਕ ਡਰਿੱਲ ਕਰਵਾਈਆਂ ਗਈਆਂ। ਇਸ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਐਮਰਜੈਂਸੀ ਸਥਿਤੀਆਂ 'ਚ ਅਜਿਹੀਆਂ ਘਟਨਾਵਾਂ ਤੋਂ ਲੋਕਾਂ ਨੂੰ ਕਿਵੇਂ ਸੁਰੱਖਿਅਤ ਕੱਢਿਆ ਜਾ ਸਕਦਾ ਹੈ।
ਡੱਬੇ 'ਚ ਫਸੇ ਲੋਕਾਂ ਨੂੰ ਬਚਾਉਣ ਦੀ ਸਿਖਲਾਈ ਲਈ
ਇਸ ਮੌਕ ਡਰਿੱਲ ਦੇ ਦੌਰਾਨ ਹਾਦਸੇ ਦਾ ਦ੍ਰਿਸ਼ ਬਣਾਇਆ ਗਿਆ। ਇਸ ਤੋਂ ਬਾਅਦ ਰੇਲਵੇ ਦੀ ਟੀਮ ਨੇ ਹਾਦਸਿਆਂ ਦੌਰਾਨ ਲੋਕਾਂ ਨੂੰ ਬਚਾਉਣ ਲਈ ਟਰੇਨ ਦੇ ਡੱਬਿਆਂ ਨੂੰ ਕੱਟ ਕੇ ਬਾਹਰ ਕੱਢਣ ਦੀ ਟ੍ਰੇਨਿੰਗ ਲਈ। ਇਸ ਦੌਰਾਨ ਰੇਲਵੇ ਨੇ ਹਾਈਟੈਕ ਟੂਲਜ਼ ਦੀ ਵਰਤੋਂ ਕੀਤੀ, ਤਾਂ ਜੋ ਜਲਦੀ ਤੋਂ ਜਲਦੀ ਡੱਬਿਆਂ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ।
ਲੋਕਾਂ ਦੀ ਹੋਵੇਗੀ ਕਾਫੀ ਮਦਦ
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਐਮਰਜੈਂਸੀ ਸਥਿਤੀ 'ਚ ਮਦਦ ਨਹੀਂ ਮਿਲਦੀ ਤਾਂ ਉਹ ਆਪਣੀ ਤੇ ਆਪਣੇ ਸਾਥੀ ਯਾਤਰੀਆਂ ਦੀ ਕਿਵੇਂ ਮਦਦ ਕਰਨਗੇ। ਰੇਲਵੇ ਅਧਿਕਾਰੀਆਂ ਨੇ ਆਪਣੀ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਇਹ ਸਿਖਲਾਈ ਨਾਗਰਿਕਾਂ ਦੀ ਸੁਰੱਖਿਆ ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ। ਇਸ ਮੌਕ ਡਰਿੱਲ ਦੌਰਾਨ ਰੇਲਵੇ ਸਟੇਸ਼ਨ 'ਤੇ ਉੱਤਰੀ ਰੇਲਵੇ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।