ਲੁਧਿਆਣਾ ਦੇ ਸਮਰਾਲਾ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਰੈਲੀ ਹੈ। ਪੰਜਾਬ ਕਾਂਗਰਸ ਦੀ ਪਹਿਲੀ ਕਾਨਫਰੰਸ ਦਾ ਸੱਦਾ ਨਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਐਕਸ 'ਤੇ ਆਪਣੀ ਪਹਿਲੀ ਪੋਸਟ 'ਚ ਪਾਰਟੀ ਪ੍ਰਧਾਨ ਦਾ ਸਵਾਗਤ ਕੀਤਾ। ਦੂਜੀ ਪੋਸਟ ਵਿੱਚ ਉਸ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੇ ਵਿਰੋਧੀਆਂ ਉਤੇ ਚੁਟਕੀ ਲਈ ਅਤੇ ਮੁਆਫ਼ੀ ਬਾਰੇ ਲਿਖਿਆ।
ਪਹਿਲੀ ਪੋਸਟ ਵਿੱਚ ਲਿਖਿਆ
ਸਿੱਧੂ ਨੇ ਲਿਖਿਆ ਕਿ ਗੁਰੂਆਂ ਦੀ ਧਰਤੀ 'ਤੇ ਤੁਹਾਡਾ ਸਵਾਗਤ ਹੈ ਅਤੇ ਕਾਂਗਰਸ ਦਾ ਹਰ ਵਰਕਰ ਤੁਹਾਡੇ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ।
ਦੂਜੀ ਪੋਸਟ
ਲੁਧਿਆਣਾ ਵਿੱਚ ਅੱਜ ਪਹਿਲੀ ਕਨਵੈਨਸ਼ਨ
ਦੱਸ ਦੇਈਏ ਕਿ ਕਾਂਗਰਸ ਦੀ ਪਹਿਲੀ ਕਨਵੈਨਸ਼ਨ ਅੱਜ ਲੁਧਿਆਣਾ ਵਿੱਚ ਹੋਣ ਜਾ ਰਹੀ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਸੰਮੇਲਨ 'ਚ ਪਾਰਟੀ ਦੇ ਹਿੱਤ 'ਚ ਕਈ ਫੈਸਲੇ ਲੈਣਗੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੁਝ ਫੈਸਲੇ ਲਏ ਜਾਣਗੇ। ਇਸ ਦੌਰਾਨ ਸਾਰੇ ਕਾਂਗਰਸੀ ਆਗੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਰੈਲੀ 'ਚ ਹਿੱਸਾ ਲੈਣ ਲਈ ਪਾਰਟੀ ਦੇ ਕਈ ਵੱਡੇ ਨੇਤਾ ਪਹੁੰਚੇ ਹੋਏ ਹਨ।
ਸਮਰਾਲਾ ਵਿੱਚ ਹੋਣ ਵਾਲੀ ਕਨਵੈਨਸ਼ਨ ਸਬੰਧੀ ਪਾਰਟੀ ਇੰਚਾਰਜ ਦਵਿੰਦਰ ਯਾਦਵ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕਾ ਵਿਧਾਇਕ, ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ। ਇਸ ਵਿੱਚ ਸਿੱਧੂ ਮੌਜੂਦ ਨਹੀਂ ਸਨ। ਉਥੇ ਹੀ ਉਸੇ ਦਿਨ ਦੇਰ ਸ਼ਾਮ ਸਿੱਧੂ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ।
ਸਿੱਧੂ ਪਾਰਟੀ ਤੋਂ ਵੱਖ ਚੱਲ ਰਹੇ ਹਨ
ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਤੋਂ ਵੱਖ ਚੱਲ ਰਹੇ ਹਨ। ਉਨ੍ਹਾਂ ਨੇ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਨਾਲ 11 ਜਨਵਰੀ ਨੂੰ ਚੰਡੀਗੜ੍ਹ ਦੇ ਇਕ ਹੋਟਲ ਵਿਚ ਆਖਰੀ ਵਾਰ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਆਪਣੇ ਸਾਰੇ ਵਿਚਾਰ ਹਲਕਾ ਇੰਚਾਰਜ ਦੇ ਸਾਹਮਣੇ ਰੱਖੇ ਹਨ। ਉਨ੍ਹਾਂ ਆਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ। ਉਸ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਸਿਰਫ ਵਿਚਾਰਧਾਰਕ ਮਤਭੇਦ ਹਨ।
ਉਨ੍ਹਾਂ ਹੁਸ਼ਿਆਰਪੁਰ ਅਤੇ ਮੋਗਾ ਵਿੱਚ ਰੈਲੀਆਂ ਕੀਤੀਆਂ। ਮੋਗਾ ਰੈਲੀ ਦਾ ਪ੍ਰਬੰਧ ਕਰਨ ਵਾਲੇ ਦੋ ਆਗੂਆਂ ਨੂੰ ਕਾਂਗਰਸ ਪਾਰਟੀ ਨੇ ਮੁਅੱਤਲ ਕਰ ਦਿੱਤਾ । ਇਸ ਤੋਂ ਬਾਅਦ ਵੀ ਸਿੱਧੂ ਨੇ ਕਿਹਾ ਸੀ ਕਿ ਉਹ ਆਪਣੇ ਲੋਕਾਂ ਨਾਲ ਖੜੇ ਹਨ। ਉਨ੍ਹਾਂ ਇਹ ਮਾਮਲਾ ਪਾਰਟੀ ਹਾਈਕਮਾਂਡ ਕੋਲ ਵੀ ਉਠਾਇਆ ਹੈ। ਮੈਂ ਆਪਣੇ ਲੋਕਾਂ ਨਾਲ ਧੱਕਾ ਨਹੀਂ ਹੋਣ ਦਿਆਂਗਾ।