ਪੰਜਾਬ ਵਿੱਚ ਸਿੱਖਿਆ ਵਿਭਾਗ ਨੇ ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਕਿ ਬੱਚੇ 2 ਘੰਟੇ ਖੇਡ ਸਕਦੇ ਹਨ। ਹੁਣ ਬੱਚੇ ਬਿਨਾਂ ਕੋਚ ਦੇ ਸਕੂਲਾਂ ਵਿੱਚ ਖੇਡ ਸਕਣਗੇ।
ਇਸ ਦੇ ਨਾਲ ਹੀ ਹੁਕਮ ਦਿੱਤਾ ਗਿਆ ਹੈ ਕਿ ਕਿਸੇ ਵੀ ਸਰਕਾਰੀ ਸਕੂਲ ਵਿੱਚ ਕੋਈ ਵੀ ਪ੍ਰਾਈਵੇਟ ਸਪੋਰਟਸ ਅਕੈਡਮੀ ਨਹੀਂ ਚਲਾਈ ਜਾ ਸਕਦੀ। ਜੇਕਰ ਚੈਕਿੰਗ ਦੌਰਾਨ ਕਿਸੇ ਸਕੂਲ ਵਿੱਚ ਅਕੈਡਮੀ ਪਾਈ ਗਈ ਤਾਂ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਮਨਜ਼ੂਰੀ ਲੈਣੀ ਪਵੇਗੀ
ਉਥੇ ਹੀ ਚੰਡੀਗੜ੍ਹ ਸਥਿਤ ਗ੍ਰੀਨ ਪਾਰਕ ਵਿਚ ਸ਼ਾਮ 5 ਤੋਂ 7 ਵਜੇ ਤੱਕ ਖੇਡਣ ਦੇ ਇੱਛੁਕ ਬੱਚਿਆਂ ਦੇ ਮਾਪੇ ਸਥਾਨਕ ਕੌਂਸਲਰ ਅਤੇ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਲੈਟਰ ਹੈੱਡ ਉਤੇ ਲਿਖ ਕੇ ਸਕੂਲ ਪ੍ਰਿੰਸੀਪਲ ਜਾਂ ਡੀਈਓ ਆਫਿਸ ਵਿਚ ਜਮ੍ਹਾ ਕਰਵਾ ਕੇ ਮਨਜ਼ੂਰੀ ਲੈ ਸਕਦੇ ਹਨ। ਹਾਲਾਂਕਿ ਮਨਜ਼ੂਰੀ ਦੌਰਾਨ ਵਿਭਾਗ ਨੇ ਵਿਯਮ ਵੀ ਤੈਅ ਕੀਤੇ ਹਨ।
ਪਾਰਕ ਵਿੱਚ ਖੇਡਦੇ ਸਮੇਂ ਬੱਚੇ ਆਪਸ ਵਿੱਚ ਟਕਰਾ ਜਾਂਦੇ ਸਨ
ਪਾਰਕਾਂ ਵਿੱਚ ਖੇਡਦਿਆਂ ਜਾਂ ਸਾਈਕਲ ਚਲਾਉਂਦੇ ਸਮੇਂ ਬੱਚੇ ਲੋਕਾਂ ਨਾਲ ਟਕਰਾ ਜਾਂਦੇ ਸਨ। ਜਿਸ ਕਾਰਨ ਕਈ ਵਾਰ ਬਜ਼ੁਰਗ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਆਰ.ਡਬਲਿਊ.ਏ. ਅਤੇ ਇਲਾਕਾ ਕੌਂਸਲਰ ਦੀ ਸ਼ਿਕਾਇਤ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਖੇਡਣ ਦੀ ਮਨਜ਼ੂਰੀ ਮਿਲ ਗਈ।