ਖ਼ਬਰਿਸਤਾਨ ਨੈੱਟਵਰਕ: ਅੱਜ ਦੇ ਸਮੇਂ 'ਚ ਬੱਚੇ ਤੋਂ ਲੈ ਕੇ ਬਜ਼ੁਰਗ ਦੱਸ ਹਰ ਇੱਕ ਦਾ ਆਪਣਾ ਬੈਂਕ ਅਕਾਊਂਟ ਹੈ। ਬੈਂਕ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ। ਦੇਸ਼ 'ਚ ਹਰ ਰੋਜ਼ ਲੱਖਾਂ ਲੋਕ ਬੈਂਕਾਂ ਦੁਆਰਾ ਦਿੱਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ। ਬੈਂਕਾਂ ਬਹੁਤ ਸਾਰੇ ਕੰਮਾਂ ਲਈ ਤੁਹਾਡੇ ਤੋਂ ਪੈਸੇ ਵੀ ਵਸੂਲਦਾ ਹੈ।
ਅੱਜ ਦੇ ਸਮੇਂ 'ਚ ਬੈਂਕ ਖਾਤਾ ਖੋਲ੍ਹਣਾ ਮਿੰਟਾਂ ਦੀ ਕੰਮ ਹੈ। ਪਹਿਲਾਂ ਜੋ ਸੇਵਾਵਾਂ ਮੁਫ਼ਤ 'ਚ ਉਪਲਬਧ ਸਨ, ਉਨ੍ਹਾਂ ਲਈ ਹੁਣ ਗਾਹਕਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ। ਪਾਸਬੁੱਕ ਨੂੰ ਅੱਪਡੇਟ ਕਰਨਾ ਹੋਵੇ, ਏਟੀਐਮ ਤੋਂ ਪੈਸੇ ਕਢਵਾਉਣਾ ਹੋਵੇ ਜਾਂ ਸਿਰਫ਼ ਦਸਤਖਤ ਦੀ ਤਸਦੀਕ ਕਰਵਾਉਣਾ ਹੋਵੇ,ਤਾਂ ਬੈਂਕ ਵੱਲੋਂ ਕਈ ਸੇਵਾਵਾਂ ਵਿੱਚ ਚਾਰਜ ਜੋੜ ਦਿੱਤੇ ਗਏ ਹਨ। ਬੈਂਕਾਂ ਨੇ ਹੁਣ ਹਰ ਛੋਟੇ ਅਤੇ ਵੱਡੇ ਕੰਮ ਲਈ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ।
ATM ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਦੇ ਨਿਯਮ ਬਦਲੇ
ਮਈ 2025 ਵਿੱਚ, ਬੈਂਕਾਂ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ - ਜੇਕਰ ਤੁਸੀਂ ਇੱਕ ਮਹੀਨੇ ਵਿੱਚ ਪੰਜ ਵਾਰ ਤੋਂ ਵੱਧ ਵਾਰ ਏਟੀਐਮ ਤੋਂ ਨਕਦੀ ਕਢਵਾਉਂਦੇ ਹੋ, ਤਾਂ ਹੁਣ ਤੁਹਾਨੂੰ ਪ੍ਰਤੀ ਵਾਧੂ ਲੈਣ-ਦੇਣ ₹ 23 ਦਾ ਭੁਗਤਾਨ ਕਰਨਾ ਪਵੇਗਾ। ਇਹ ਨਿਯਮ ਜਨਤਕ ਅਤੇ ਨਿੱਜੀ ਬੈਂਕਾਂ ਦੋਵਾਂ ਵਿੱਚ ਲਾਗੂ ਕੀਤਾ ਗਿਆ ਹੈ। ਕੁਝ ਵੱਡੀਆਂ ਕ੍ਰੈਡਿਟ ਕਾਰਡ ਕੰਪਨੀਆਂ ਨੇ 1 ਜੁਲਾਈ ਤੋਂ ਆਪਣੀ ਫੀਸ ਬਣਤਰ ਵਿੱਚ ਵੀ ਬਦਲਾਅ ਕੀਤਾ ਹੈ। ਕ੍ਰੈਡਿਟ ਕਾਰਡ ਲੈਣ-ਦੇਣ 'ਤੇ ਪਹਿਲਾਂ ਜੋ ਮੁਫ਼ਤ ਸੇਵਾਵਾਂ ਸੀ ਹੁਣ 'ਤੇ ਚਾਰਜ ਲਗਾਏ ਜਾ ਰਹੇ ਹਨ।
ਬੈਂਕ ਖਾਤਿਆਂ ਨਾਲ ਸਬੰਧਤ ਬਦਲਾਅ
ਸਟੇਟ ਬੈਂਕ ਆਫ਼ ਇੰਡੀਆ ਅਤੇ ਪੀਐਨਬੀ ਸਮੇਤ ਕਈ ਹੋਰ ਬੈਂਕ ਘੱਟੋ-ਘੱਟ ਬੈਂਕ ਬੈਲੇਂਸ ਵਿੱਚ ਬਦਲਾਅ ਕਰ ਰਹੇ ਹਨ। ਹੁਣ, ਘੱਟੋ-ਘੱਟ ਬਕਾਇਆ ਰੱਖਣ ਦੀਆਂ ਨਵੀਆਂ ਸੀਮਾਵਾਂ ਸੈਕਟਰ-ਵਾਰ ਆਧਾਰ 'ਤੇ ਤੈਅ ਕੀਤੀਆਂ ਜਾਣਗੀਆਂ ਅਤੇ ਉਸ ਅਨੁਸਾਰ ਚਾਰਜ ਕੀਤੀਆਂ ਜਾਣਗੀਆਂ। ਅਜਿਹੀ ਸਥਿਤੀ ਵਿੱਚ, ਇਸਦਾ ਸਿੱਧਾ ਅਸਰ ਬੈਂਕ ਖਾਤਾ ਧਾਰਕਾਂ ਦੀਆਂ ਜੇਬਾਂ 'ਤੇ ਪਵੇਗਾ।
ਇਹ ਧਿਆਨ ਦੇਣ ਯੋਗ ਹੈ ਕਿ ਇਸ ਸਮੇਂ ਵੱਖ-ਵੱਖ ਬੈਂਕਾਂ ਲਈ ਘੱਟੋ-ਘੱਟ ਬਕਾਇਆ ਸੀਮਾ ਵੱਖਰੀ ਹੈ। ਜੇਕਰ ਉਸ ਘੱਟੋ-ਘੱਟ ਬਕਾਇਆ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਬੈਂਕ ਖਾਤਾ ਧਾਰਕਾਂ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਭਵਿੱਖ ਵਿੱਚ ਇਸ ਵਿੱਚ ਕੁਝ ਬਦਲਾਅ ਹੋ ਸਕਦੇ ਹਨ।