ਖ਼ਬਰਿਸਤਾਨ ਨੈੱਟਵਰਕ: ਆਈਫੋਨ ਨੂੰ ਸਿਰਫ਼ ਇੱਕ ਸਮਾਰਟਫੋਨ ਹੀ ਨਹੀਂ ਸਗੋਂ ਇੱਕ ਸਟੇਟਸ ਸਿੰਬਲ ਵੀ ਮੰਨਿਆ ਜਾਂਦਾ ਹੈ। ਪਰ ਹੋ ਸਕਦਾ ਹੈ ਕਿ ਆਈਫੋਨ ਖਰੀਦਣ ਲਈ ਤੁਹਾਨੂੰ ਸਿਰਫ਼ ਇੱਕ ਨਹੀਂ ਸਗੋਂ ਆਪਣੀਆਂ ਦੋਵੇਂ ਕਿਡਨੀਆਂ ਵੇਚਣੀਆਂ ਪੈਣ। ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਆਈਫੋਨ ਦਾ ਉਤਪਾਦਨ ਬੰਦ ਕਰਨ ਲਈ ਕਿਹਾ ਹੈ|
ਇਸ ਕਾਰਨ ਮਹਿੰਗੇ ਹੋ ਜਾਣਗੇ ਆਈਫੋਨ
ਜੇਕਰ ਐਪਲ ਭਾਰਤ ਵਿੱਚ ਆਪਣਾ ਉਤਪਾਦਨ ਬੰਦ ਕਰ ਦਿੰਦਾ ਹੈ ਅਤੇ ਅਮਰੀਕਾ ਵਿੱਚ ਕਰਦਾ ਹੈ ਤਾਂ ਆਈਫੋਨ ਦੀਆਂ ਕੀਮਤਾਂ ਆਪਣੇ ਆਪ ਵਧ ਜਾਣਗੀਆਂ ਕਿਉਂਕਿ ਅਮਰੀਕਾ ਵਿੱਚ ਫੋਨ ਬਣਾਉਣਾ ਬਹੁਤ ਮਹਿੰਗਾ ਹੈ। ਰਿਪੋਰਟ ਦੇ ਅਨੁਸਾਰ, ਜੇਕਰ ਭਾਰਤ ਵਿੱਚ 85 ਹਜ਼ਾਰ ਰੁਪਏ ਵਿੱਚ ਮਿਲਣ ਵਾਲਾ ਆਈਫੋਨ ਅਮਰੀਕਾ 'ਚ ਬਣਾਇਆ ਜਾਂਦਾ ਹੈ, ਤਾਂ ਇਸਦੀ ਕੀਮਤ ਵੱਧ ਜਾਵੇਗੀ। ਅਮਰੀਕਾ ਵਿੱਚ ਉਤਪਾਦਨ ਦੇ ਕਾਰਨ ਤੁਹਾਨੂੰ ਆਈਫੋਨ ਖਰੀਦਣ ਲਈ 3 ਲੱਖ ਰੁਪਏ ਤੱਕ ਖਰਚ ਕਰਨੇ ਪੈਣਗੇ।
ਐਪਲ ਨੇ ਉਤਪਾਦਨ ਬਾਰੇ ਫੈਸਲਾ ਨਹੀਂ ਲਿਆ ਹੈ
ਹਾਲਾਂਕਿ ਐਪਲ ਨੇ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ, ਪਰ ਜੇਕਰ ਕੰਪਨੀ ਅਜਿਹਾ ਕਰਦੀ ਹੈ ਤਾਂ ਸਿਰਫ਼ ਐਪਲ ਨੂੰ ਹੀ ਨੁਕਸਾਨ ਹੋਵੇਗਾ। ਕਿਉਂਕਿ ਭਾਰਤ ਵਿੱਚ ਆਈਫੋਨ ਅਤੇ ਇਸਦੇ ਉਤਪਾਦਾਂ ਦੀ ਬਹੁਤ ਜ਼ਿਆਦਾ ਮੰਗ ਹੈ। ਜੇਕਰ ਕੀਮਤਾਂ ਮਹਿੰਗੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਮੰਗ ਘੱਟ ਜਾਵੇਗੀ। ਜਿਸ ਤੋਂ ਬਾਅਦ ਚੀਨੀ ਫੋਨ ਕੰਪਨੀ ਨੂੰ ਭਾਰਤੀ ਸਮਾਰਟਫੋਨ ਉਦਯੋਗ 'ਤੇ ਕਬਜ਼ਾ ਕਰਨ ਦਾ ਇੱਕ ਚੰਗਾ ਮੌਕਾ ਮਿਲੇਗਾ।