ਨਵੀਂ ਦਿੱਲੀ ਤੋਂ ਫਰਾਂਸ ਜਾਂਦੇ ਦੇ ਲਈ ਉਡਾਣ ਭਰਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੇ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼, ਜਿਸਨੂੰ ਇੰਡੀਆ 1 ਕਿਹਾ ਜਾਂਦਾ ਹੈ, ਇਸ ਪਲੇਨ ਨੇ ਪਾਕਿਸਤਾਨ ਦੇ ਸ਼ੇਖੂਪੁਰਾ, ਹਾਫਿਜ਼ਾਬਾਦ, ਚਕਵਾਲ ਅਤੇ ਕੋਹਾਟ ਖੇਤਰਾਂ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਇਆ ਅਤੇ ਲਗਭਗ 46 ਮਿੰਟ ਤੱਕ ਪਾਕਿਸਤਾਨੀ ਸਰਹੱਦ ਦੇ ਅੰਦਰ ਰਿਹਾ। ਇਸ ਨਾਲ ਇਸਲਾਮਾਬਾਦ 'ਚ ਹਲਚਲ ਮਚ ਗਈ।
ਏਆਰਵਾਈ ਨਿਊਜ਼ ਨੇ ਸਿਵਲ ਏਵੀਏਸ਼ਨ ਸੂਤਰਾਂ ਦੇ ਹਵਾਲੇ ਦਿੰਦੇ ਹੋਏ ਦੱਸਿਆ ਕਿ ਨਵੀਂ ਦਿੱਲੀ ਤੋਂ ਪੈਰਿਸ ਦੀ ਯਾਤਰਾ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੇ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕੀਤੀ। ਇਹ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ।
ਦੱਸ ਦੇਈਏ ਕਿ ਪਿਛਲੇ ਸਾਲ ਅਗਸਤ 2024 'ਚ, ਪੋਲੈਂਡ ਤੋਂ ਦਿੱਲੀ ਦੀ ਯਾਤਰਾ ਦੌਰਾਨ ਵੀ ਮੋਦੀ ਦੇ ਜਹਾਜ਼ ਨੇ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕੀਤੀ ਸੀ। ਉਸ ਸਮੇਂ ਜਹਾਜ਼ ਰਾਤ 11 ਵਜੇ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋਇਆ ਅਤੇ 46 ਮਿੰਟ ਤੱਕ ਉੱਥੇ ਰਿਹਾ।