ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰੇ 'ਤੇ ਹਨ, ਜਿਸ ਤੋਂ ਬਾਅਦ ਉਹ ਅਮਰੀਕਾ ਜਾਣਗੇ। ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 13 ਫਰਵਰੀ ਨੂੰ ਵਾਸ਼ਿੰਗਟਨ ਵਿੱਚ ਮਿਲਣ ਵਾਲੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ (ਉਡਾਣ) 'ਤੇ ਅੱਤਵਾਦੀ ਹਮਲੇ ਦਾ ਖ਼ਤਰਾ ਪੈਦਾ ਹੋ ਗਿਆ ਹੈ। 11 ਫਰਵਰੀ ਨੂੰ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਅਲਰਟ ਕੀਤਾ ਗਿਆ ਸੀ ਕਿ ਅੱਤਵਾਦੀ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਤੇ ਹਮਲਾ ਕਰ ਸਕਦੇ ਹਨ।
ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀ ਨੇ ਕੀਤਾ ਸੀ ਫ਼ੋਨ
ਸੂਤਰਾਂ ਅਨੁਸਾਰ, ਮੁੰਬਈ ਪੁਲਿਸ ਨੂੰ ਫ਼ੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਚਿੱਥੜੇ ਉਡਾ ਦਿੱਤੇ ਜਾਣਗੇ , ਜੇ ਕਰ ਸਕਦੇ ਹੋ ਤਾਂ ਇਸਨੂੰ ਰੋਕੋ। ਕਾਲ ਮਿਲਣ ਤੋਂ ਤੁਰੰਤ ਬਾਅਦ, ਪੁਲਿਸ ਸਰਗਰਮ ਹੋ ਗਈ ਅਤੇ ਅਲਰਟ ਮੋਡ 'ਤੇ ਆ ਗਈ। ਫਿਲਹਾਲ ਪੁਲਿਸ ਨੇ ਚੈਂਬੂਰ ਇਲਾਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਦੋਸ਼ੀ ਮਾਨਸਿਕ ਰੋਗੀ ਪਾਇਆ ਗਿਆ। ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।