ਜਲੰਧਰ ਦੀ ਮਸ਼ਹੂਰ PPR ਮਾਰਕੀਟ ਵਿੱਚ ਹਰ ਸਾਲ ਹਜ਼ਾਰਾਂ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਐਤਵਾਰ ਨੂੰ ਇਕੱਠੇ ਹੁੰਦੇ ਹਨ। ਟ੍ਰੈਫਿਕ ਵਿਵਸਥਾ ਵਿਗੜ ਜਾਂਦੀ ਹੈ ਅਤੇ ਕਾਫੀ ਹੰਗਾਮਾ ਹੁੰਦਾ ਹੈ ਪਰ ਇਸ ਵਾਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਸਖ਼ਤ ਹੁਕਮ ਹਨ ਕਿ ਪੀਪੀਆਰ ਮਾਰਕੀਟ ਵਿੱਚ ਹੰਗਾਮਾ ਕਰਨ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਟ੍ਰੈਫਿਕ ਪ੍ਰਬੰਧਾਂ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਐਤਵਾਰ ਨੂੰ ਪੀ.ਪੀ.ਆਰ. ਮਾਰਕੀਟ ਨੂੰ ਮੁਕੰਮਲ ਤੌਰ ‘ਤੇ ਨੋ ਟਰੈਫਿਕ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਯਾਨੀ ਪੀ.ਪੀ.ਆਰ. ਮਾਰਕੀਟ ਦੇ ਅੰਦਰ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ ਪਾਰਕਿੰਗ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਲੋਕ ਉਥੇ ਆਪਣੇ ਵਾਹਨ ਪਾਰਕ ਕਰ ਕੇ ਪਾਰਟੀ ਦਾ ਆਨੰਦ ਲੈ ਸਕਦੇ ਹਨ। ਇਹ ਹੁਕਮ 31 ਦਸੰਬਰ ਨੂੰ ਦੁਪਹਿਰ ਤੋਂ 1 ਜਨਵਰੀ 2024 ਤੱਕ ਭਾਵ ਨਵੇਂ ਸਾਲ ਦੀ ਸ਼ੁਰੂਆਤ ਤੱਕ ਲਾਗੂ ਰਹਿਣਗੇ।
ਏਡੀਸੀਪੀ ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਹੁਕਮਾਂ ਵਿੱਚ ਕਿਹਾ ਹੈ ਕਿ ਸ਼ਹਿਰ ਦੇ ਮੁੱਖ ਚੌਰਾਹਿਆਂ ’ਤੇ ਐਲਕੋ ਮੀਟਰਾਂ ਨਾਲ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਮਸ਼ੀਨ ਨਾਲ ਮੌਕੇ 'ਤੇ ਹੀ ਸ਼ਰਾਬ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ ਅਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪ੍ਰੈਸ਼ਰ ਹਾਰਨ ਲਗਾਉਣ, ਉੱਚੀ ਆਵਾਜ਼ ਵਿੱਚ ਗਾਣੇ ਲਾਉਣ ਅਤੇ ਹੰਗਾਮਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
PPR ਮਾਰਕੀਟ ਅਤੇ ਮਾਡਲ ਟਾਊਨ ਨੂੰ ਜਾਣ ਵਾਲੀਆਂ ਸੜਕਾਂ 'ਤੇ ਡਾਇਵਰਸ਼ਨ
ਨਵੇਂ ਸਾਲ ਲਈ ਪੀਪੀਆਰ ਮਾਰਕੀਟ ਅਤੇ ਮਾਡਲ ਟਾਊਨ ਮਾਰਕੀਟ ਵੱਲ ਕਾਫੀ ਭੀੜ ਰਹੇਗੀ, ਜਿਸ ਕਾਰਨ ਟਰੈਫਿਕ ਪੁਲਸ ਨੇ ਰਸਤਾ ਡਾਇਵਰਟ ਕਰ ਦਿੱਤਾ ਹੈ।
1-ਗੀਤਾ ਮੰਦਿਰ ਤੋਂ ਜਾਣ ਵਾਲਾ ਟ੍ਰੈਫਿਕ ਮਾਡਲ ਟਾਊਨ ਦੀਆਂ ਟ੍ਰੈਫਿਕ ਲਾਈਟਾਂ ਵੱਲ ਨਹੀਂ ਜਾਵੇਗਾ। ਸਗੋਂ ਗੀਤਾ ਮੰਦਰ ਦੇ ਪਿਛਲੇ ਪਾਸੇ ਤੋਂ ਲੰਘੇਗੀ।
2-ਮਾਡਲ ਟਾਊਨ ਲਾਈਟਾਂ ਤੋਂ ਜਾਣ ਵਾਲੀ ਟਰੈਫਿਕ ਗੁਰਦੁਆਰਾ ਸਾਹਿਬ ਤੋਂ ਹੋ ਕੇ ਮਸੰਦ ਚੌਕ ਨੂੰ ਜਾਵੇਗੀ।
3-ਮਿਲਕਬਾਰ ਚੌਂਕ ਤੋਂ ਜਾਣ ਵਾਲਾ ਟ੍ਰੈਫਿਕ ਮੇਨਬਰੋ ਚੌਂਕ ਅਤੇ ਗੀਤਾ ਮੰਦਿਰ ਤੋਂ ਹੋ ਕੇ ਮਸੰਦ ਚੌਂਕ ਤੋਂ ਜਾ ਸਕਦਾ ਹੈ।
4-ਕੇਪੀ ਚੌਕ ਵਨ ਵੇਅ ਰਹੇਗਾ।