ਖ਼ਬਰਿਸਤਾਨ ਨੈੱਟਵਰਕ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਭਲਕੇ 16 ਮਈ ਨੂੰ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜੋ ਕਿ ਦੁਪਹਿਰ 2:30 ਵਜੇ ਐਲਾਨ ਕੀਤੇ ਜਾਣਗੇ। ਇਹ ਜਾਣਕਾਰੀ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦਿੱਤੀ।
ਵਿਦਿਆਰਥੀ ਇਸ ਤਰ੍ਹਾਂ ਨਤੀਜੇ ਕਰ ਸਕਦੇ ਚੈੱਕ
ਵਿਦਿਆਰਥੀਆਂ ਆਪਣੇ ਨਤੀਜੇ ਦੇਖਣ ਲਈ PSEB ਦੀ ਅਧਿਕਾਰਤ ਵੈੱਬਸਾਈਟ www.pseb.ac.in ’ਤੇ ਜਾ ਕੇ "10ਵੀਂ ਦੇ ਨਤੀਜੇ 2025" ਲਿੰਕ 'ਤੇ ਕਲਿੱਕ ਕਰ ਕੇ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਨ। ਇਸ ਤਰ੍ਹਾਂ ਨਤੀਜਾ ਚੈੱਕ ਕੀਤਾ ਜਾ ਸਕੇਗਾ, ਜਿਸ ਨੂੰ ਤੁਸੀਂ ਡਾਊਨਲੋਡ ਜਾਂ ਪ੍ਰਿੰਟ ਕਰਵਾ ਸਕਦੇ ਹੋ। ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਵਿਦਿਆਰਥੀ ਆਪਣੇ ਸਕੂਲ ਜਾਂ PSEB ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹਨ।
12ਵੀਂ ਦੇ ਆ ਚੁੱਕੇ ਨਤੀਜੇ
ਦੱਸ ਦੇਈਏ ਕਿ ਪੰਜਾਬ ਬੋਰਡ 12ਵੀਂ ਦਾ ਨਤੀਜਾ ਬੀਤੇ ਦਿਨੀਂ ਐਲਾਨ ਦਿੱਤਾ ਗਿਆ ਸੀ। 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ 94.32 ਪ੍ਰਤੀਸ਼ਤ ਕੁੜੀਆਂ ਪਾਸ ਹੋਈਆਂ ਹਨ ਜਦੋਂ ਕਿ ਮੁੰਡਿਆਂ ਦਾ ਨਤੀਜਾ 88.08 ਪ੍ਰਤੀਸ਼ਤ ਰਿਹਾ। ਪਹਿਲੇ ਤਿੰਨ ਸਥਾਨ ਕੁੜੀਆਂ ਨੇ ਹਾਸਲ ਕੀਤੇ।
ਬਰਨਾਲਾ ਦੀ ਹਰਸੀਰਤ ਕੌਰ ਨੇ ਕੀਤਾ ਟਾਪ
ਬਰਨਾਲਾ ਦੀ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰ ਕੇ ਟਾਪ ਕੀਤਾ ਹੈ ਜਦੋਂ ਕਿ ਫਿਰੋਜ਼ਪੁਰ ਦੀ ਮਨਵੀਰ ਕੌਰ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਮਾਨਸਾ ਦੀ ਅਰਸ਼ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।