ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਅਕਤੂਬਰ ਦੀ ਬਜਾਏ 5 ਦਸੰਬਰ ਤੱਕ ਹੋਣਗੀਆਂ। ਸੂਬੇ ਵਿੱਚ ਹੜ੍ਹਾਂ ਕਾਰਨ ਇਹ ਚੋਣਾਂ ਵਿੱਚ ਦੇਰੀ ਹੋਈ ਸੀ। ਪੇਂਡੂ ਵਿਕਾਸ ਵਿਭਾਗ ਦੇ ਪ੍ਰਬੰਧ ਸਕੱਤਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 5 ਦਸੰਬਰ ਤੱਕ ਹੋਣਗੀਆਂ।
ਰਾਜ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਦੀਆਂ ਚੋਣਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਹਨ। ਇਹ ਚੋਣਾਂ ਆਖਰੀ ਵਾਰ 2018 ਵਿੱਚ ਹੋਈਆਂ ਸਨ।