• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Paris Olympics 2024 : ਭਾਰਤੀ ਹਾਕੀ ਟੀਮ ਨੇ ਜਿੱਤ ਨਾਲ ਕੀਤੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

7/28/2024 11:43:36 AM Gurpreet Singh     paris olympics two thousand twenty four, Indian hockey team win, new zealand, indian hockey team    Paris Olympics 2024 : ਭਾਰਤੀ ਹਾਕੀ ਟੀਮ ਨੇ ਜਿੱਤ ਨਾਲ ਕੀਤੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ 

ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਇਹ ਮੈਚ ਰੋਮਾਂਚ ਭਰਿਆ ਰਿਹਾ। ਓਲੰਪਿਕ 2024 ਦੇ ਹਾਕੀ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਸੀ, ਜੋ ਕਿ ਭਾਰਤ ਨੇ 3-2 ਨਾਲ ਜਿੱਤ ਲਿਆ।

ਸ਼ੁਰੂਆਤੀ ਮਿੰਟਾਂ 'ਚ ਰਿਹਾ ਨਿਊਜ਼ੀਲੈਂਡ ਦਾ ਦਬਦਬਾ 

ਨਿਊਜ਼ੀਲੈਂਡ ਨੇ ਪਹਿਲੇ ਕੁਆਰਟਰ ’ਚ ਗੋਲ ਕਰ ਕੇ ਲੀਡ ਹਾਸਲ ਕਰ ਲਈ ਸੀ ਪਰ ਭਾਰਤ ਦੇ ਫ਼ਾਰਵਰਡ ਮਨਦੀਪ ਸਿੰਘ ਨੇ ਦੂਜੇ ਕੁਆਰਟਰ ’ਚ ਗੋਲ ਕਰ ਕੇ ਸਕੋਰ ਬਰਾਬਰ ਕੀਤਾ। ਸ਼ੁਰੂਆਤੀ ਮਿੰਟਾਂ 'ਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ। 

 ਹਾਫ ਟਾਈਮ ਤੱਕ ਭਾਰਤ ਨਿਊਜ਼ੀਲੈਂਡ ਨਾਲ 1-1 ਦੀ ਬਰਾਬਰੀ

ਦੂਜੇ ਕੁਆਰਟਰ ਵਿੱਚ ਭਾਰਤ ਨੇ ਆਪਣੀ ਰਣਨੀਤੀ ਬਦਲੀ ਅਤੇ ਤੇਜ਼ ਖੇਡਿਆ। ਨਤੀਜੇ ਵਜੋਂ ਭਾਰਤ ਨੂੰ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਮਿਲਿਆ। ਹਾਲਾਂਕਿ ਨਿਊਜ਼ੀਲੈਂਡ ਨੇ ਰੈਫਰੀ ਤੋਂ ਸਮੀਖਿਆ ਮੰਗੀ ਪਰ ਉਹ ਅਸਫਲ ਰਹੇ, ਜਿਸ ਤੋਂ ਬਾਅਦ ਹਾਫ ਟਾਈਮ ਤੱਕ ਭਾਰਤ ਨਿਊਜ਼ੀਲੈਂਡ ਨਾਲ 1-1 ਦੀ ਬਰਾਬਰੀ ਕਰਨ ਵਿੱਚ ਸਫਲ ਰਿਹਾ।

ਭਾਰਤ ਤੀਜੇ ਕੁਆਰਟਰ ਵਿੱਚ 2-1 ਦੀ ਬੜ੍ਹਤ ਬਣਾਉਣ ਵਿੱਚ ਕਾਮਯਾਬ ਰਿਹਾ

ਅੱਧੇ ਸਮੇਂ ਤੋਂ ਤੁਰੰਤ ਬਾਅਦ 34ਵੇਂ ਮਿੰਟ ਵਿੱਚ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੇ ਨੇੜੇ ਤੋਂ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ। ਤੀਜੇ ਕੁਆਰਟਰ ਵਿੱਚ ਨਿਊਜ਼ੀਲੈਂਡ ਨੂੰ ਪੰਜ ਪੈਨਲਟੀ ਕਾਰਨਰ ਮਿਲੇ, ਪਰ ਸ੍ਰੀਜੇਸ਼ ਕੰਧ ਵਾਂਗ ਖੜ੍ਹਾ ਰਿਹਾ ਅਤੇ ਨਿਊਜ਼ੀਲੈਂਡ ਦੇ ਸਾਰੇ ਪੰਜ ਪੈਨਲਟੀ ਕਾਰਨਰ ਗੋਲ ਵਿੱਚ ਤਬਦੀਲ ਨਹੀਂ ਹੋਣ ਦਿੱਤੇ। ਜਿਸ ਤੋਂ ਬਾਅਦ ਭਾਰਤ ਤੀਜੇ ਕੁਆਰਟਰ ਵਿੱਚ 2-1 ਦੀ ਬੜ੍ਹਤ ਬਣਾਉਣ ਵਿੱਚ ਕਾਮਯਾਬ ਰਿਹਾ।

ਰੋਮਾਂਚਕ ਰਿਹਾ ਚੌਥਾ ਕੁਆਰਟਰ

ਚੌਥੇ ਕੁਆਰਟਰ 'ਚ ਭਾਰਤ ਦੇ ਮਜ਼ਬੂਤ ​​ਡਿਫੈਂਸ ਦੇ ਬਾਵਜੂਦ ਸ਼੍ਰੀਜੇਸ਼ ਰੀਬਾਉਂਡ ਨੂੰ ਕਲੀਅਰ ਨਹੀਂ ਕਰ ਸਕੇ, ਜਿਸ ਕਾਰਨ ਨਿਊਜ਼ੀਲੈਂਡ ਨੇ ਸਕੋਰ ਬਰਾਬਰ ਕਰ ਲਿਆ। ਅਜਿਹਾ ਲੱਗ ਰਿਹਾ ਸੀ ਕਿ ਮੈਚ ਡਰਾਅ ਵੱਲ ਵਧ ਰਿਹਾ ਹੈ ਪਰ 59ਵੇਂ ਮਿੰਟ 'ਚ ਨਿਊਜ਼ੀਲੈਂਡ ਵੱਲੋਂ ਫਾਊਲ ਕਰਨ 'ਤੇ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰ ਕੇ ਭਾਰਤ ਨੂੰ 3-2 ਨਾਲ ਜਿੱਤ ਦਿਵਾਈ।

ਭਾਰਤ ਦਾ ਅਗਲਾ ਮੈਚ  ਅਰਜਨਟੀਨਾ ਨਾਲ

ਭਾਰਤ ਹੁਣ ਪੂਲ ਬੀ 'ਚ ਤੀਜੇ ਸਥਾਨ 'ਤੇ ਹੈ, ਜਦਕਿ ਬੈਲਜੀਅਮ ਅਤੇ ਆਸਟ੍ਰੇਲੀਆ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ। ਭਾਰਤ ਦਾ ਅਗਲਾ ਮੈਚ 29 ਜੁਲਾਈ ਨੂੰ ਅਰਜਨਟੀਨਾ ਨਾਲ ਹੋਵੇਗਾ। ਪੂਲ ਬੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ।

'paris olympics two thousand twenty four','Indian hockey team win','new zealand','indian hockey team'

Please Comment Here

Similar Post You May Like

  • लुधियाना के युवक की न्यूजीलैंड में ह'त्या,

    लुधियाना के युवक की न्यूजीलैंड में ह'त्या, सोशल मीडिया से परिवार को मिली जानकारी

  • कपूरथला के कबड्डी खिलाड़ी ने न्यूजीलैंड में चमकाया गांव का नाम,

    कपूरथला के कबड्डी खिलाड़ी ने न्यूजीलैंड में चमकाया गांव का नाम, फूल-हार पहना कर लोगों ने किया स्वागत

Recent Post

  • ਪੰਜਾਬ 'ਚ ਵੱਡਾ ਰੇਲ ਹਾਦਸਾ, ਯਾਤਰੀ ਰੇਲਗੱਡੀ ਦੇ 4 ਡੱਬੇ ਪਟੜੀ ਤੋਂ ਉਤਰੇ...

  • ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ 'ਚ ਅਮਰੀਕੀ ਪ੍ਰੋਡਕਟਸ ਬੈਨ, ਭਾਰਤ-ਅਮਰੀਕਾ ਵਿਚਾਲੇ ਟੈਰਿਫ ਵਿਵਾਦ ਤੋਂ ਬਾਅਦ ਲਿਆ ...

  • ਜਲੰਧਰ ਰੇਲਵੇ ਸਟੇਸ਼ਨ 'ਤੇ ਨਿਹੰਗ ਬਾਣੇ 'ਚ ਆਏ ਨੌਜਵਾਨਾਂ ਦਾ ਹੰਗਾਮਾ, ਪੁਲਿਸ ਚੌਕੀ 'ਤੇ ਕੀਤਾ ਹਥਿਆਰਾਂ ਨਾਲ ਹਮਲਾ...

  • HOLIDAY: ਭਲਕੇ ਸਕੂਲ-ਕਾਲਜ ਰਹਿਣਗੇ ਬੰਦ, ਛੁੱਟੀ ਦਾ ਐਲਾਨ ...

  • Kishtwar Cloudburst :ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਜਲੰਧਰ ਦੀਆਂ 2 ਕੁੜੀਆਂ ਲਾਪਤਾ, ਹੁਣ ਤੱਕ ਇੰਨੀਆਂ ਮੌਤ ...

  • ਯੂਟਿਊਬਰ ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਰਿੰਗ , ਬਦਮਸ਼ਾਂ ਨੇ 24 ਤੋਂ 25 ਕੀਤੇ ਰਾਉਂਡ ਫਾਇਰ ...

  • AAP 'ਚ ਰੌਬਿਨ ਸਾਂਪਲਾ ਦਾ ਵਧਿਆ ਕੱਦ, ਦੋਆਬਾ ਜ਼ੋਨ ਦੀ ਮਿਲੀ ਵੱਡੀ ਜ਼ਿੰਮੇਵਾਰੀ...

  • Energy Drinks 'ਤੇ ਬੈਨ, ਇਸ ਕਾਰਣ ਲਿਆ ਗਿਆ ਫੈਸਲਾ ...

  • ਰਾਜਵਿੰਦਰ ਕੌਰ ਥਿਆੜਾ ਪੁੱਜੇ ਜਲੰਧਰ ਖਬਰਿਸਤਾਨ ਦੇ HEAD OFFICE, AAP ਸੁਪਰੀਮੋ ਕੇਜਰੀਵਾਲ ਦੇ ਜਨਮ ਦਿਨ 'ਤੇ ਕੱਟਿਆ ਕ...

  • ਪੰਜਾਬ 'ਚ AAP MLA ਦੀ ਕਾਰ ਹਾਦਸਾਗ੍ਰਸਤ, ਸਥਾਨਕ ਲੋਕਾਂ ਨੇ ਮਦਦ ਕੀਤੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY