ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ। ਜ਼ਿਮਨੀ ਚੋਣਾਂ ਵਿੱਚ ਭਾਵੇਂ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਪਰ ਪਾਰਟੀ ਨੇ 5 ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕਰ ਦਿੱਤੇ ਹਨ, ਜਿਸ ਵਿੱਚ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ, ਸਾਬਕਾ ਮੰਤਰੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਜਪਾ ਦੀ ਕੋਸ਼ਿਸ਼ ਹੋਵੇਗੀ ਕਿ ਸ਼ਹਿਰੀ ਖੇਤਰਾਂ ਵਿੱਚ ਇਹ ਚੋਣ ਜਿੱਤੀ ਜਾਵੇ।
ਜਲੰਧਰ ਵਿਚ ਇਨ੍ਹਾਂ ਨੂੰ ਕੀਤਾ ਨਿਯੁਕਤ
ਜਲੰਧਰ ਨਗਰ ਨਿਗਮ ਦੇ ਕੁੱਲ 85 ਵਾਰਡਾਂ ਵਿੱਚੋਂ ਮਨੋਰੰਜਨ ਕਾਲੀਆ ਵਾਰਡ ਨੰਬਰ 1-45 ਦੇ ਇੰਚਾਰਜ ਅਤੇ ਅਸ਼ਵਨੀ ਸ਼ਰਮਾ ਅਤੇ ਸੁਸ਼ੀਲ ਰਿੰਕੂ ਵਾਰਡ ਨੰਬਰ 1-45 ਦੇ ਇੰਚਾਰਜ ਅਤੇ ਕੇ.ਡੀ ਭੰਡਾਰੀ ਸਹਿ- ਇੰਚਾਰਜ ਹੋਣਗੇ।
ਵਿਜੇ ਸਾਂਪਲਾ ਫਗਵਾੜਾ ਵਿਖੇ ਨਿਯੁਕਤ
ਇਸ ਦੇ ਨਾਲ ਹੀ ਨਗਰ ਨਿਗਮ ਫਗਵਾੜਾ ਵਿੱਚ ਕੁੱਲ 50 ਵਾਰਡ ਹਨ, ਜਿਨ੍ਹਾਂ ਵਿੱਚੋਂ ਵਿਜੇ ਸਾਂਪਲਾ ਨੂੰ ਵਾਰਡ ਨੰ: 1-25 ਦਾ ਇੰਚਾਰਜ ਅਤੇ ਵਾਰਡ ਨੰ: 26-50 ਲਈ ਸੋਮ ਪ੍ਰਕਾਸ਼ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਸੂਰਜ ਭਾਰਦਵਾਜ ਅਤੇ ਰਾਜੇਸ਼ ਬੱਗਾ ਸਹਿ-ਇੰਚਾਰਜ ਹਨ।
ਪ੍ਰਨੀਤ ਕੌਰ ਪਟਿਆਲਾ ਲਈ ਇੰਚਾਰਜ ਨਿਯੁਕਤ
ਪਟਿਆਲਾ ਨਗਰ ਨਿਗਮ ਦੇ ਕੁੱਲ 60 ਵਾਰਡ ਹਨ। ਹਰਜੀਤ ਸਿੰਘ ਗਰੇਵਾਲ ਨੂੰ ਵਾਰਡ ਨੰਬਰ 1-30 ਦਾ ਇੰਚਾਰਜ ਅਤੇ ਪ੍ਰਨੀਤ ਕੌਰ ਨੂੰ ਵਾਰਡ ਨੰਬਰ 31-60 ਦਾ ਇੰਚਾਰਜ ਅਤੇ ਦਮਨ ਬਾਜਵਾ ਅਤੇ ਸਰੂਪ ਚੰਦ ਸਿੰਗਲਾ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।
ਅੰਮ੍ਰਿਤਸਰ ਨਗਰ ਨਿਗਮ ਦੇ ਕੁੱਲ 85 ਵਾਰਡ
ਅੰਮ੍ਰਿਤਸਰ ਨਗਰ ਨਿਗਮ ਦੇ ਕੁੱਲ 85 ਵਾਰਡ ਹਨ। ਜਿਨ੍ਹਾਂ ਵਿੱਚੋਂ ਵਾਰਡ ਨੰਬਰ 1-45 ਦੇ ਸ਼ਵੇਤ ਮਲਿਕ ਅਤੇ ਵਾਰਡ ਨੰਬਰ 46-85 ਦੇ ਅਸ਼ਵਨੀ ਸੇਖੜੀ ਨੂੰ ਇੰਚਾਰਜ ਅਤੇ ਰਾਕੇਸ਼ ਸ਼ਰਮਾ ਅਤੇ ਬਿਕਰਮਜੀਤ ਸਿੰਘ ਚੀਮਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਕੇਵਲ ਢਿੱਲੋਂ ਨੂੰ ਲੁਧਿਆਣਾ ਦਾ ਇੰਚਾਰਜ ਨਿਯੁਕਤ ਕੀਤਾ
ਲੁਧਿਆਣਾ ਨਗਰ ਨਿਗਮ ਦੇ ਕੁੱਲ 95 ਵਾਰਡ ਹਨ। ਜਿਨ੍ਹਾਂ ਵਿੱਚੋਂ ਵਾਰਡ 1-47 ਦੇ ਕੇਵਲ ਸਿੰਘ ਢਿੱਲੋਂ ਅਤੇ ਵਾਰਡ ਨੰਬਰ 48-95 ਦੇ ਅਵਿਨਾਸ਼ ਰਾਏ ਖੰਨਾ ਨੂੰ ਇੰਚਾਰਜ ਅਤੇ ਡਾ: ਹਰਜੋਤ ਕਮਲ ਅਤੇ ਜਤਿੰਦਰ ਮਿੱਤਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇੱਥੇ ਦੇਖੋ ਕਿਸ ਕਿਸ ਨੂੰ ਜ਼ਿੰਮੇਵਾਰੀ ਸੌਂਪੀ ਗਈ
ਸੁਭਾਸ਼ ਸ਼ਰਮਾ ਨੂੰ ਮੁਹਾਲੀ ਅਤੇ ਬਲਾਚੌਰ ਦਾ ਇੰਚਾਰਜ, ਅਮਰਪਾਲ ਸਿੰਘ ਬੋਨੀ ਨੂੰ ਰਾਜਾਸਾਂਸੀ ਅਤੇ ਬਾਬਾ ਬਕਾਲਾ ਦਾ ਇੰਚਾਰਜ ਅਤੇ ਰੇਣੂ ਕਸ਼ਯਪ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੰਡਿਆਇਆ ਲਈ ਸੰਜੀਵ ਖੰਨਾ ਇੰਚਾਰਜ ਤੇ ਹਰਚੰਦ ਕੌਰ ਕੋ-ਇੰਚਾਰਜ, ਰਾਮਪੁਰਾਫੂਲ ਤੇ ਤਲਵੰਡੀ ਸਾਬੋ ਲਈ ਹਰਮਿੰਦਰ ਜੱਸੀ ਇੰਚਾਰਜ, ਗੁਰਪ੍ਰੀਤ ਸਿੰਘ ਮਲੂਕਾ ਕੋ-ਇੰਚਾਰਜ, ਅਮਲੋਹ ਲਈ ਦੀਦਾਰ ਸਿੰਘ ਭੱਟੀ ਇੰਚਾਰਜ ਤੇ ਭਾਨੂ ਪ੍ਰਤਾਪ ਕੋ-ਇੰਚਾਰਜ, ਮੁਹਾਲੀ ਦੇ ਘੜੂੰਆਂ ਅਤੇ ਬਲਾਚੌਰ ਲਈ ਸੁਭਾਸ਼ ਸ਼ਰਮਾ ਨੂੰ ਇੰਚਾਰਜ ਅਤੇ ਰਾਕੇਸ਼ ਗੁਪਤਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਨਗਰ ਕੌਂਸਲਾਂ ਦੀ ਕਮਾਨ ਇਨ੍ਹਾਂ ਨੂੰ ਸੌਂਪੀ ਗਈ
ਫ਼ਿਰੋਜ਼ਪੁਰ ਦੀ ਮੱਖੂ ਅਤੇ ਮੱਲਾਂ ਵਾਲਾ ਖਾਸ ਨਗਰ ਕੌਂਸਲ ਲਈ ਰਾਣਾ ਗੁਰਮੀਤ ਸਿੰਘ ਸੋਢੀ ਇੰਚਾਰਜ ਅਤੇ ਵੰਦਨਾ ਸਾਂਗਵਾਨ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦਕਿ ਦਿਨੇਸ਼ ਸਿੰਘ ਬੱਬੂ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਨਰੋਟ ਜੈਮਲ ਸਿੰਘ ਨਗਰ ਕੌਂਸਲ ਪਠਾਨਕੋਟ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਰਵੀਕਰਨ ਸਿੰਘ ਕਾਹਲੋਂ ਤੇ ਸੀਮਾ ਦੇਵੀ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਹੁਸ਼ਿਆਰਪੁਰ ਦੇ ਮਾਹਲਪੁਰ ਅਤੇ ਤਲਵਾੜਾ ਲਈ ਜੰਗੀ ਲਾਲ ਮਹਾਜਨ ਇੰਚਾਰਜ ਅਤੇ ਕੁਲਵੰਤ ਸਿੰਘ ਬਾਠ ਕੋ-ਇੰਚਾਰਜ, ਜਲੰਧਰ ਉੱਤਰੀ ਦੇ ਭੋਗਪੁਰ ਅਤੇ ਗੁਰਾਇਆ ਲਈ ਤੀਕਸ਼ਨ ਸੂਦ ਨੂੰ ਇੰਚਾਰਜ ਅਤੇ ਮੀਨੂੰ ਸੇਠੀ ਸਹਿ-ਇੰਚਾਰਜ, ਜਲੰਧਰ ਦੱਖਣੀ ਦੇ ਬਿਲਗਾ ਅਤੇ ਸ਼ਾਹਕੋਟ ਲਈ ਇੰਦਰ ਇਕਬਾਲ ਸਿੰਘ ਅਟਵਾਲ ਇੰਚਾਰਜ,ਅਮਰਜੀਤ ਸਿੰਘ ਅਮਰੀ ਕੋ-ਇੰਚਾਰਜ, ਕਪੂਰਥਲਾ ਦੇ ਬੇਗੋਵਾਲ ਅਤੇ ਭੁਲੱਥ ਲਈ ਅਰੁਨੇਸ਼ ਸ਼ਾਕਰ ਨੂੰ ਇੰਚਾਰਜ ਅਤੇ ਵਿਨੈ ਸ਼ਰਮਾ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ।ਢਿਲਵਾਂ ਅਤੇ ਨਡਾਲਾ ਲਈ ਫਤਿਹਜੰਗ ਸਿੰਘ ਬਾਜਵਾ ਇੰਚਾਰਜ ਅਤੇ ਬਲਵਿੰਦਰ ਸਿੰਘ ਲਾਡੀ ਸਹਿ-ਇੰਚਾਰਜ, ਖੰਨਾ ਦੇ ਮਾਛੀਵਾੜਾ ਅਤੇ ਮਲੌਦ ਲਈ ਡਾ: ਹਰਬੰਸ ਲਾਲ ਹਲਕਾ ਇੰਚਾਰਜ ਅਤੇ ਰੇਣੂ ਥਾਪਰ ਸਹਿ-ਇੰਚਾਰਜ ਹਨ। ਮੁੱਲਾਂਪੁਰ ਦਾਖਾਂ ਅਤੇ ਸਾਹਨੇਵਾਲ ਲਈ ਜੀਵਨ ਗੁਪਤਾ ਨੂੰ ਇੰਚਾਰਜ ਅਤੇ ਦੁਰਗੇਸ਼ ਸ਼ਰਮਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।