ਸ੍ਰੀ ਮੁਕਤਸਰ ਸਾਹਿਬ 'ਚ ਕਾਰ 'ਚ ਆਏ ਕੁਝ ਵਿਅਕਤੀ 1800 ਰੁਪਏ ਦੇ ਆਂਡੇ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ। ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਉਕਤ ਵਿਅਕਤੀ ਆਂਡੇ ਦੀਆਂ 6 ਟਰੇਆਂ ਰਖਵਾਉਣ ਤੋਂ ਬਾਅਦ ਪੈਸੇ ਦਿੱਤੇ ਬਿਨਾਂ ਭੱਜ ਗਏ।
ਪਿੰਡ ਭਲਾਈਆਣਾ ਦੀ ਹੈ ਇਹ ਘਟਨਾ
ਦਰਅਸਲ, ਪਿੰਡ ਭਲਾਈਆਣਾ 'ਚ ਇੱਕ ਵਿਅਕਤੀ ਸਟਾਲ ਲਗਾ ਕੇ ਦੇਸੀ ਅੰਡੇ ਵੇਚਦਾ ਹੈ। ਉਸ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 7 ਵਜੇ ਕੁਝ ਵਿਅਕਤੀ ਇਕ ਕਾਰ ਵਿਚ ਆਏ। ਕਾਰ 'ਚੋਂ ਇਕ ਵਿਅਕਤੀ ਨੇ ਹੇਠਾਂ ਉਤਰ ਕੇ ਆਂਡਿਆਂ ਦੀ 6 ਟਰੇਆਂ ਮੰਗੀਆਂ । ਜਦੋਂ ਮੈਂ ਅੰਡਿਆਂ ਦੀਆਂ 6 ਟਰੇਆਂ ਉਸ ਦੀ ਕਾਰ 'ਚ ਰੱਖੀ ਦਿੱਤੀਆਂ ਤਾਂ ਉਹ ਵਿਅਕਤੀ ਵੀ ਉਸ 'ਚ ਬੈਠ ਗਿਆ।
ਆਨਲਾਈਨ ਪੇਮੈਂਟ ਕਹਿ ਕੇ ਭਜਾਈ ਕਾਰ
ਉਕਤ ਵਿਅਕਤੀ ਨੇ ਅੱਗੇ ਦੱਸਿਆ ਕਿ ਜਦੋਂ ਸਟਾਲ 'ਤੇ ਖੜ੍ਹਾ ਵਿਅਕਤੀ ਪੈਸੇ ਲੈਣ ਲਈ ਕਾਰ ਕੋਲ ਪਹੁੰਚਿਆ ਤਾਂ ਕਾਰ ਸਵਾਰਾਂ ਨੇ ਦੁਕਾਨਦਾਰ ਨੂੰ ਆਨਲਾਈਨ ਪੇਮੈਂਟ ਕਰਨ ਲਈ ਕਿਹਾ ਅਤੇ ਕੁਝ ਹੋਰ ਸਾਮਾਨ ਵੀ ਮੰਗ ਲਿਆ। ਜਦ ਦੁਕਾਨਦਾਰ ਨੇ ਪਿੱਛੇ ਮੁੜ ਕੇ , QR ਕੋਡ ਲਿਆ ਅਤੇ ਕਾਰ ਵੱਲ ਵਧਿਆ, ਕੁਝ ਦੇਰ ਵਿੱਚ ਹੀ ਡਰਾਈਵਰ ਆਪਣੀ ਕਾਰ ਸਟਾਰਟ ਕਰਕੇ ਭੱਜ ਗਏ ।