ਪਿੰਕੀ ਧਾਲੀਵਾਲ ਦੀ ਬੀਤੇ ਦਿਨ ਹੋਈ ਗ੍ਰਿਫਤਾਰੀ ਤੋਂ ਬਾਅਦ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇਕ ਪੋਸਟ ਸਾਂਝੀ ਕਰ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਕੀ ਲਿਖਿਆ ਪੋਸਟ ਵਿਚ

ਪੋਸਟ ਵਿਚ ਸੁਨੰਦਾ ਨੇ ਲਿਖਿਆ ਕਿ ਇਹ ਮਸਲਾ ਇਕੱਲਾ ਕਾਂਟਰੈਕਟ ਜਾਂ ਪੈਸਿਆਂ ਦਾ ਨਹੀਂ, ਇਹ ਮਸਲਾ ਹੈ ਜੋ ਮੈਨੂੰ ਜ਼ਹਿਨੀ ਤੌਰ ਉਤੇ ਬੀਮਾਰ ਕੀਤਾ ਗਿਆ। ਇਹ ਮਸਲਾ ਹਰ ਉਸ ਕਲਾਕਾਰ ਦਾ ਹੈ ਜੋ ਮਿਡਲਕਲਾਸ ਫੈਮਿਲੀ ਤੋਂ ਆਪਣੇ ਸੁਪਨੇ ਲੈ ਕੇ ਆਉਂਦਾ ਹੈ ਤੇ ਇਹੋ ਜਿਹੇ ਮਗਰਮੱਛਾਂ ਦੇ ਜਾਲ ਵਿਚ ਫਸ ਜਾਂਦਾ ਹੈ। ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਹਨ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਹਨ। ਉਹ ਕਹਿੰਦੇ ਹਨ ਕਿ ਉਸ ਨੂੰ ਰੋਟੀ ਪਾਇਆ, ਇਸ ਉਤੇ ਉਨ੍ਹੇ ਲਿਖਿਆ ਕਿ ਮੈਂ ਕਿਹੜਾ ਚੱਪਲਾਂ ਵਿਚ ਆਈ ਸੀ।
ਸੁਨੰਦਾ ਨੇ ਲਿਖਿਆ ਕਿ ਮੈਂ ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਕੱਲੀ ਕਮਰੇ ਵਿਚ ਬੈਠ ਕੇ ਕਿੰਨੀ ਵਾਰ ਰੋਈ ਹਾਂ। ਪਤਾ ਨਹੀਂ ਕਿੰਨੇ ਬੱਚੇ ਨੇ ਜੋ ਅਜਿਹੇ ਲੋਕਾਂ ਦੇ ਸ਼ਿਕਾਰ ਹਨ। ਸਾਰੇ ਅੱਜ ਆਓ ਬਾਹਰ, ਇਹ ਦੌਰ ਸਾਡਾ ਹੈ, ਮਿਹਨਤ ਸਾਡੀ ਹੈ ਤੇ ਫਲ ਵੀ ਸਾਨੂੰ ਹੀ ਮਿਲਣਾ ਚਾਹੀਦਾ ਹੈ। ਇਕ ਜੁੱਟ ਹੋਣ ਦਾ ਵਕਤ ਹੈ...
ਦੱਸ ਦੇਈਏ ਕਿ ਇਹ ਬਿਆਨ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ।