ਪੰਜਾਬੀਆਂ ਨੇ ਦੀਵਾਲੀ ਮੌਕੇ 75 ਕਰੋੜ ਦੀ ਸ਼ਰਾਬ ਪੀ ਲਈ ਅਤੇ 40 ਲੱਖ ਰੁਪਏ ਦੀ ਚਿਕਨ ਪਾਰਟੀ ਚਲੀ । ਇਸ ਦੇ ਨਾਲ ਹੀ ਮੱਛੀ, ਬੱਕਰੀ ਅਤੇ ਹੋਰ ਜਾਨਵਰਾਂ ਦਾ ਮਾਸ ਦੀ ਖਪਤ ਵੀ ਵੱਡੇ ਪੱਧਰ 'ਤੇ ਹੋਈ । ਜਾਣਕਾਰੀ ਮੁਤਾਬਕ ਪੰਜਾਬ ਅੰਦਰ 10 ਹਜ਼ਾਰ ਕਰੋੜ ਰੁਪਏ ਦਾ ਸ਼ਰਾਬ ਦਾ ਕਾਰੋਬਾਰ ਹੈ।
ਦੀਵਾਲੀ ਦੇ ਮੌਕੇ 'ਤੇ ਸ਼ਰਾਬ ਦੇ ਸ਼ੌਕੀਨਾਂ ਨੇ 75 ਕਰੋੜ ਦੀ ਸ਼ਰਾਬ ਪੀ ਲਈ । ਬਠਿੰਡਾ ਜ਼ਿਲ੍ਹੇ ਦੇ ਵਸਨੀਕਾਂ ਨੇ ਕਰੀਬ 3 ਕਰੋੜ ਰੁਪਏ ਦੀ ਸ਼ਰਾਬ ਪੀਤੀ। ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਰਹਿੰਦੇ 3 ਕਰੋੜ ਪੰਜਾਬੀਆਂ 'ਚੋਂ 60 ਫੀਸਦੀ ਦੇ ਕਰੀਬ ਦੀਵਾਲੀ ਵਾਲੇ ਦਿਨ ਵੱਡੀ ਪੱਧਰ ’ਤੇ ਸ਼ਰਾਬ ਅਤੇ ਮੀਟ ਦਾ ਸੇਵਨ ਕਰਦੇ ਹਨ।
ਪੰਜਾਬ ਦੇ 25 ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਬੱਕਰੀ ਦੇ ਮੀਟ ਦੀ ਵੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁਰਗੇ ਦੇ ਨਾਲ-ਨਾਲ ਮੱਛੀ ਦੀ ਕੀਮਤ ਵੀ ਕਾਫੀ ਜ਼ਿਆਦਾ ਹੈ। ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ 'ਤੇ ਉਨ੍ਹਾਂ ਦੀ ਵਿਕਰੀ 75 ਕਰੋੜ ਰੁਪਏ ਸੀ।
ਦਿੱਲੀ 'ਚ 15 ਦਿਨਾਂ 'ਚ 3.9 ਕਰੋੜ ਬੋਤਲਾਂ ਵਿਕੀਆਂ
ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਦੇ ਸਾਰੇ ਰਿਕਾਰਡ ਟੁੱਟ ਗਏ। ਦਿੱਲੀ ਸਰਕਾਰ ਨੂੰ ਇਸ ਦੌਰਾਨ ਸ਼ਰਾਬ ਦੀ ਵਿਕਰੀ ਤੋਂ ਵੱਡੀ ਆਮਦਨ ਹੋਈ ਹੈ। ਦੀਵਾਲੀ ਤੋਂ ਪਹਿਲਾਂ 15 ਦਿਨਾਂ 'ਚ 3.9 ਕਰੋੜ ਬੋਤਲਾਂ ਵਿਕੀਆਂ, ਜਿਸ ਨਾਲ ਸਰਕਾਰ ਨੂੰ 448 ਕਰੋੜ ਰੁਪਏ ਦੀ ਆਮਦਨ ਹੋਈ। ਇਸ ਸਾਲ ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਪੰਦਰਵਾੜੇ ਵਿੱਚ ਸ਼ਰਾਬ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ।