ਆਮ ਆਦਮੀ ਪਾਰਟੀ ਦੇ ਨੇਤਾ ਮੋਹਿੰਦਰ ਸਿੰਘ ਨੇ ਜਲੰਧਰ ਵੈਸਟ ਜ਼ਿਮਨੀ ਚੋਣ 'ਚ 55,246 ਵੋਟਾਂ ਨਾਲ ਜਿੱਤ ਹਾਸਿਲ ਕਰ ਲਈ ਹੈ | ਇਸ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਜਲੰਧਰ 'ਚ ਜਸ਼ਨ ਮਨਾ ਰਹੀ ਹੈ| ਇੱਥੇ ਹੀ ਵਿਧਾਇਕ ਰਮਨ ਅਰੋੜਾ ਨੇ ਮੋਹਿੰਦਰ ਭਗਤ ਦੀ ਜਿੱਤ 'ਤੇ ਉਨਾਂ ਦੇ ਪਿਤਾ ਸਾਬਕਾ ਕੈਬਨਿਟ ਮੰਤਰੀ ਭਗਤ ਚੁਨੀ ਲਾਲ ਨੂੰ ਲੱਡੂ ਖਿਲਾ ਕੇ ਜਿੱਤ ਦੀ ਵਧਾਈ ਦਿੱਤੀ |
ਸ਼ੀਤਲ ਅੰਗੁਰਾਲ ਨੇ ਪਾਰਟੀ ਛੱਡ ਕੀਤੀ ਗਲਤੀ
ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸ਼ੀਤਲ ਅੰਗੁਰਾਲ ਨੇ ਗਲਤੀ ਕੀਤੀ ਹੈ। ਪਰਿਵਾਰ ਵਿੱਚ ਮਤਭੇਦ ਹੁੰਦੇ ਹਨ, ਇਹਨਾਂ ਨੂੰ ਇਕੱਠੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਪਰ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕਾਂ ਨੇ ਸਰਕਾਰ 'ਤੇ ਭਰੋਸਾ ਜਤਾਇਆ ਹੈ। ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਹੈ।
CM ਮਾਨ ਜੋ ਕਹਿਣਗੇ ਉਹ ਹੀ ਹੋਵੇਗਾ
ਦੋਆਬੇ ਵਿੱਚ ਮੰਤਰੀ ਦੇ ਅਹੁਦੇ ਨੂੰ ਲੈ ਕੇ ਰਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਜੋ ਕਹਿਣਗੇ ਉਹੀ ਹੋਵੇਗਾ। CM ਮਾਨ ਦੀ ਗੱਲ ਨੂੰ ਪੂਰਾ ਪੰਜਾਬ ਪ੍ਰਵਾਨਗੀ ਦੇਵੇਗਾ । ਉਹ ਹੀ ਦੱਸਣਗੇ ਕਿ ਜਲੰਧਰ ਤੋਂ ਕਿਸ ਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਅਤੇ ਉਨਾਂ ਦਾ ਫੈਸਲਾ ਸਭ ਨੂੰ ਮਨਜ਼ੂਰ ਹੋਵੇਗਾ।