ਖ਼ਬਰਿਸਤਾਨ ਨੈੱਟਵਰਕ : ਮਹਾਕੁੰਭ 'ਚ ਆਪਣੀਆਂ ਖੂਬਸੂਰਤ ਅੱਖਾਂ ਨੂੰ ਲੈ ਕੇ ਵਾਇਰਲ ਹੋਈ ਮੋਨਾਲੀਸਾ ਨੂੰ ਫਿਲਮ ਵਿਚ ਮੌਕਾ ਦੇਣ ਵਾਲੇ ਬਾਲੀਵੁੱਡ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਇਸ ਨੇ ਮੋਨਾਲੀਸਾ ਨੂੰ ਇੱਕ ਫਿਲਮ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਵੀਡੀਓ ਮਹਾਕੁੰਭ ਦੌਰਾਨ ਵਾਇਰਲ ਹੋਇਆ ਸੀ। ਕਿਸੇ ਹੋਰ ਲੜਕੀ ਨੇ ਗਾਜ਼ੀਆਬਾਦ ਵਿੱਚ ਸਨੋਜ ਮਿਸ਼ਰਾ ਖ਼ਿਲਾਫ਼ ਰੇਪ ਦਾ ਕੇਸ ਦਰਜ ਕਰਵਾਇਆ ਸੀ। ਦੋਸ਼ ਹਨ ਕਿ ਨਿਰਦੇਸ਼ਕ ਨੇ ਫਿਲਮ ਵਿੱਚ ਹੀਰੋਇਨ ਬਣਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਸਰੀਰਕ ਸਬੰਧ ਬਣਾਏ ਸਨ।
3 ਵਾਰ ਗਰਭਪਾਤ ਕਰਵਾਇਆ
ਪੁਲਿਸ ਸ਼ਿਕਾਇਤ ਦੇ ਅਨੁਸਾਰ, ਪੀੜਤ ਲੜਕੀ ਨੇ ਸਨੋਜ 'ਤੇ ਫਿਲਮ ਵਿੱਚ ਹੀਰੋਇਨ ਬਣਾਉਣ ਦੇ ਬਹਾਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ, ਜਦੋਂ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ, ਤਾਂ ਉਸ ਨੂੰ ਤਿੰਨ ਵਾਰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ ਗਿਆ, ਜਿਸ ਤੋਂ ਬਾਅਦ ਉਸਨੇ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।
ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
ਇਸ ਘਟਨਾ ਤੋਂ ਬਾਅਦ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ। ਇਸ ਤੋਂ ਬਾਅਦ, ਮੱਧ ਦਿੱਲੀ ਦੇ ਨਬੀ ਕਰੀਮ ਥਾਣੇ ਦੀ ਪੁਲਿਸ ਨੇ ਸਨੋਜ ਨੂੰ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ।
ਮੋਨਾਲੀਸਾ 'ਤੇ ਫਿਲਮ ਬਣ ਰਹੀ ਹੈ
ਦੱਸ ਦੇਈਏ ਕਿ ਮਹਾਕੁੰਭ ਵਿੱਚ ਰੁਦਰਾਕਸ਼ ਵੇਚਣ ਵਾਲੀ ਮੋਨਾਲੀਸਾ ਆਪਣੇ ਲੁੱਕ ਲਈ ਕਾਫ਼ੀ ਵਾਇਰਲ ਹੋਈ ਸੀ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੀਆਂ ਅੱਖਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ, ਜਿਸ ਤੋਂ ਬਾਅਦ ਸਨੋਜ ਮਿਸ਼ਰਾ ਨੇ ਮੋਨਾਲੀਸਾ ਨੂੰ ਇੱਕ ਫਿਲਮ ਦੀ ਪੇਸ਼ਕਸ਼ ਕੀਤੀ। ਮੋਨਾਲੀਸਾ 'ਦਿ ਡਾਇਰੀ ਆਫ਼ ਮਨੀਪੁਰ' ਵਿੱਚ ਅਨੁਪਮ ਖੇਰ ਦੀ ਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।