ਜਲੰਧਰ 'ਚ ਚੋਰੀ , ਲੁੱਟ-ਖੋਹ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਮ ਨਹੀ ਲੈ ਰਹੀਆਂ | ਆਏ ਦਿਨ ਕਈ ਲੋਕ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ| ਅਜਿਹਾ ਹੀ ਇੱਕ ਮਾਮਲਾ DAV ਕਾਲਜ ਦੇ ਨੇੜੇ ਸ਼ੀਤਲ ਨਗਰ ਤੋਂ ਸਾਮ੍ਹਣੇ ਆਇਆ ਹੈ | ਜਿੱਥੇ ਸਬਜ਼ੀ ਵਿਕਰੇਤਾ ਘਰ ਤੋਂ ਸਬਜ਼ੀ ਲੈਣ ਮੰਡੀ ਜਾ ਰਿਹਾ ਸੀ ਕਿ ਘਰ ਤੋਂ ਕੁਝ ਹੀ ਦੂਰੀ 'ਤੇ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ਦੀ ਜੇਬ 'ਚੋ ਨਕਦੀ ਤੇ ਮੋਬਾਈਲ ਖੋਹ ਲਿਆ |
ਇਹ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਕਿ ਕਿਸ ਤਰ੍ਹਾਂ ਦੋਸ਼ੀ ਇੱਕ ਗ਼ਰੀਬ ਦੀ ਮਿਹਨਤ ਦੀ ਕਮਾਈ ਨੂੰ ਮਿੰਟਾਂ ਚ ਹੀ ਲੁੱਟ ਕੇ ਭੱਜ ਜਾਂਦੇ ਹਨ| ਇਸ ਦੌਰਾਨ ਕੁਝ ਦੂਰੀ 'ਤੇ ਦੋ ਨੌਜਵਾਨਾਂ ਨੇ ਉਸ ਨੂੰ ਗਲੀ ਵਿਚ ਰੋਕ ਲਿਆ। ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
200 ਰੁਪਏ ਅਤੇ ਮੋਬਾਈਲ ਲੁੱਟਿਆ
ਸਥਾਨਕ ਲੋਕਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤ ਕੋਲੋਂ ਦੋ ਸੌ ਰੁਪਏ ਅਤੇ ਇੱਕ ਮੋਬਾਈਲ ਫੋਨ ਲੁੱਟ ਲਿਆ। ਕੁਝ ਦਿਨ ਪਹਿਲਾਂ ਵੀ ਸੋਢਲ ਐਸ.ਬੀ.ਆਈ ਬੈਂਕ ਦੇ ਸਾਹਮਣੇ ਘੁੰਮ ਰਹੇ ਇੱਕ ਵਿਅਕਤੀ ਨਾਲ ਦੋ ਬਾਈਕ ਸਵਾਰ ਛੇ ਨੌਜਵਾਨਾਂ ਨੇ ਹਥਿਆਰ ਦਿਖਾ ਕੇ ਮੋਬਾਈਲ ਫੋਨ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।