ਰੋਪੜ ਦੇ ਵਕੀਲ ਅੰਕੁਰ ਵਰਮਾ, ਉਸ ਦੀ ਪਤਨੀ ਅਤੇ ਪੁੱਤਰ ਵੱਲੋਂ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਦਾ ਵੀਡੀਓ ਹਰ ਪਾਸੇ ਵਾਇਰਲ ਹੋ ਰਿਹਾ ਹੈ। ਇਸ ਸਬੰਧੀ ਹੁਣ ਸਿੱਖਿਆ ਵਿਭਾਗ ਰੋਪੜ ਨੇ ਵਕੀਲ ਦੀ ਪਤਨੀ ਸੁਧਾ ਵਰਮਾ ਨੂੰ ਸਰਕਾਰੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੰਕੁਰ ਅਤੇ ਸੁਧਾ ਵਰਮਾ ਨੂੰ ਪੁਲਿਸ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਇਹ ਹੈ ਸਾਰਾ ਮਾਮਲਾ
ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ 'ਚ ਐਡਵੋਕੇਟ ਅੰਕੁਰ ਵਰਮਾ ਨੇ ਆਪਣੀ ਬਜ਼ੁਰਗ ਮਾਤਾ ਆਸ਼ਾ ਦੇਵੀ (73) ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਬੇਟੀ ਨੇ ਆਪਣੀ ਮਾਂ ਦੇ ਕਮਰੇ ਦੀ ਸੀਸੀਟੀਵੀ ਫੁਟੇਜ ਦੇਖੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਗ੍ਰਿਫਤਾਰੀ ਤੋਂ ਪਹਿਲਾਂ ਵਕੀਲ ਨੇ ਕਿਹਾ ਕਿ ਉਹ ਆਪਣੀ ਮਾਂ ਦੀ ਸੇਵਾ ਕਰ ਰਿਹਾ ਸੀ।
ਬੇਟੇ ਅੰਕੁਰ ਵਰਮਾ ਦੀ ਮਾਂ ਦੀ 15 ਲੱਖ ਰੁਪਏ ਦੀ ਐੱਫ.ਡੀ. ਹੜੱਪਣ ਲਈ ਅਜਿਹਾ ਕਰਦੇ ਸਨ। ਪੁਲਿਸ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ। ਅਤੇ ਐੱਫ.ਡੀ. ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਕੀਲ ਅੰਕੁਰ ਵਰਮਾ ਆਪਣੀ ਸੇਵਾਮੁਕਤ ਪ੍ਰੋਫੈਸਰ ਮਾਂ ਆਸ਼ਾ ਰਾਣੀ ਦਾ ਏਟੀਐਮ ਵੀ ਆਪਣੇ ਕੋਲ ਰੱਖਦਾ ਸੀ ਅਤੇ ਉਸ ਦੀ ਪੈਨਸ਼ਨ ਵੀ ਕਢਵਾਉਂਦਾ ਸੀ।
ਗਲਤੀ ਲਈ ਮੁਆਫੀ ਮੰਗਦਾ ਹੋਇਆ ਵਕੀਲ
ਅਦਾਲਤ ਦੇ ਹੁਕਮਾਂ ਕਾਰਨ ਘਰੋਂ 10 ਲੱਖ ਅਤੇ 5 ਲੱਖ ਰੁਪਏ ਦੀਆਂ 2 ਐੱਫ.ਡੀ. ਮਿਲੀ ਹੈ, ਜਦਕਿ ਪੁਲਿਸ ਮਾਂ ਦੇ ਨਾਂਅ 'ਤੇ ਦਰਜ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ ਜੋ ਵਕੀਲ ਨੇ ਆਪਣੇ ਨਾਂਅ 'ਤੇ ਕਰਵਾਈ ਹੈ | ਰੋਪੜ ਦੀ ਅਦਾਲਤ ਨੇ ਵਕੀਲ ਅੰਕੁਰ ਵਰਮਾ ਅਤੇ ਉਸ ਦੀ ਪਤਨੀ ਸੁਧਾ ਵਰਮਾ ਨੂੰ 10 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਡਵੋਕੇਟ ਅੰਕੁਰ ਵਰਮਾ ਹੁਣ ਆਪਣੀ ਗਲਤੀ ਲਈ ਮੁਆਫੀ ਮੰਗ ਰਹੇ ਹਨ।