• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

SGPC ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'X' ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਪੂਰਾ ਮਾਮਲਾ

1/12/2024 1:30:48 PM Samriti Tiwari     SGPC, legal notice, social media platform X     SGPC ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'X'  ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਪੂਰਾ ਮਾਮਲਾ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'X' (ਪਹਿਲਾਂ Twitter) ਵਿਰੁੱਧ ਸਿੱਖ ਸੰਸਥਾ ਦੇ ਇੱਕ ਫਰਜ਼ੀ ਐਕਸ ਖਾਤੇ ਨੂੰ ਲੈ ਕੇ ਕਾਰਵਾਈ ਆਰੰਭ ਕਰਦਿਆਂ ਐਕਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਕਾਨੂੰਨੀ ਨੋਟਿਸ ਸ਼੍ਰੋਮਣੀ ਕਮੇਟੀ ਦੀ 20 ਨਵੰਬਰ 2023 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੇ ਫੈਸਲੇ ਅਨੁਸਾਰ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜਿਆ ਗਿਆ ਹੈ। ਐਡਵੋਕੇਟ ਸਿਆਲੀ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਐਕਸ ਵਰਗੇ ਸੋਸ਼ਲ ਮੀਡੀਆ ਮੰਚਾਂ ਵੱਲੋਂ ਪੈਰੋਡੀ ਖਾਤਿਆਂ ਦੀ ਨੀਤੀ ਹੇਠ ਕਿਸੇ ਵੀ ਧਰਮ ਜਾਂ ਧਾਰਮਿਕ ਸੰਸਥਾ ਵਿਰੁੱਧ ਨਫ਼ਰਤੀ ਪ੍ਰਚਾਰ ਫੈਲਾਉਣਾ ਅਤੇ ਇਸ ਨੂੰ ਹੱਲਾਸ਼ੇਰੀ ਦੇਣੀ ਭਾਰਤੀ ਦੰਡ ਪ੍ਰਣਾਲੀ, ਸੂਚਨਾ ਤਕਨਾਲੋਜੀ ਐਕਟ 2001 ਅਤੇ ਸੂਚਨਾ ਤਕਨਾਲੋਜੀ ਨਿਯਮਾਂ 2021 ਦੀ ਉਲੰਘਣਾ ਹੈ। 

ਉਨ੍ਹਾਂ ਕਿਹਾ ਕਿ ਇਹ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਸੱਟ ਮਾਰਨ ਲਈ ਕੀਤਾ ਜਾ ਰਿਹਾ ਹੈ। ਇਸ ਹਰਕਤ ਨਾਲ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ, ਲਿਹਾਜ਼ਾ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟੇਗੀ।

ਭੇਜੇ ਗਏ ਇਸ ਨੋਟਿਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਸੰਵਿਧਾਨਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਾਹਲੀ ਐਕਸ ਖਾਤਾ ਸਾਹਮਣੇ ਆਉਣ ’ਤੇ ਮਾਮਲਾ ਇਸਨੂੰ ਐਕਸ ਪਲੇਟਫਾਰਮ ਕੋਲ ਉਠਾਇਆ ਗਿਆ ਸੀ, ਪਰੰਤੂ ਲਿਖਾਪੜ੍ਹੀ ਦੌਰਾਨ ਉਨ੍ਹਾਂ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੁੜ ਲਿਖਣ ’ਤੇ ਐਕਸ ਨੇ ਜਾਹਲੀ ਖਾਤੇ ਨੂੰ ਆਪਣੀ ਨੀਤੀ ਦਾ ਹਿੱਸਾ ਦੱਸਿਆ ਸੀ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਨੇ ਕਾਨੂੰਨੀ ਕਾਰਵਾਈ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਇਸ ਫਰਜ਼ੀ ਖਾਤੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਸੋਸ਼ਲ ਮੀਡੀਆ ਖਾਤੇ ਰਾਹੀਂ ਸਿੱਖਾਂ ਦੀ ਸੰਵਿਧਾਨਕ ਸੰਸਥਾ ਦਾ ਅਕਸ ਖਰਾਬ ਕਰਨਾ ਕਿਸੇ ਤਰ੍ਹਾਂ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਹਰਕਤਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਪਰ ਇਹ ਨਫ਼ਰਤੀ ਚਲਣ ਨਿਰੰਤਰ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਧਰਮ ਖਿਲਾਫ ਨੀਤੀਗਤ ਨਫ਼ਰਤੀ ਪ੍ਰਚਾਰ ਨੂੰ ਰੋਕਣਾ ਸਰਕਾਰਾਂ ਦਾ ਫਰਜ ਹੈ, ਪਰ ਇਸ ਨੂੰ ਰੋਕਣ ਪ੍ਰਤੀ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿਰੁੱਧ ਸਾਜ਼ਸ਼ੀ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਨੇ ਅਸਲੀ ਤੇ ਨਕਲੀ ਖਾਤੇ

ਸ਼੍ਰੋਮਣੀ ਕਮੇਟੀ ਦਾ ਅਧਿਕਾਰਤ ਐਕਸ ਖਾਤਾ @SGPCAmirtsar ਹੈ ਜਦਕਿ ਸ਼ਰਾਰਤੀ ਲੋਕਾਂ ਵੱਲੋਂ ਇੱਕ ਪੈਰੋਡੀ ਖਾਤਾ @SGPCAmirtsar_ ਬਣਾ ਕੇ ਸੰਸਥਾ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਫਰਜ਼ੀ ਖਾਤੇ ’ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਲੋਗੋ ਅੰਦਰ ਦਰਜ ਧਾਰਮਿਕ ਚਿੰਨ੍ਹਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ।

'SGPC','legal notice','social media platform X'

Please Comment Here

Similar Post You May Like

  • SGPC को मिल सकता है नया प्रधान

    SGPC को मिल सकता है नया प्रधान , नवंबर में जनरल हाउस रखा गया

  • SGPC प्रमुख हरजिंदर सिंह धामी ने बलवंत राजोआना मामले में श्री अकाल तख्त साहिब से की यह अपील

    SGPC प्रमुख हरजिंदर सिंह धामी ने बलवंत राजोआना मामले में श्री अकाल तख्त साहिब से की यह अपील

  • SGPC ने सहायक हेड ग्रंथी और कर्मचारियों पर लगाया जुर्माना

    SGPC ने सहायक हेड ग्रंथी और कर्मचारियों पर लगाया जुर्माना , श्री अकाल तख्त साहिब पर दी थी टिप्पणी

  • हाईकोर्ट के राम रहीम को बरी करने के फैसले पर SGPC ने जताई आपत्ति

    हाईकोर्ट के राम रहीम को बरी करने के फैसले पर SGPC ने जताई आपत्ति , कहा- बंदी सिंह को अभी तक न्याय नहीं

  • SGPC दफ्तर हत्याकांड में खुलासा, सुखबीर ने बेटों संग की दरबारा सिंह की ह'त्या

    SGPC दफ्तर हत्याकांड में खुलासा, सुखबीर ने बेटों संग की दरबारा सिंह की ह'त्या , बेटी को भगाने का था शक

Recent Post

  • ਪੰਜਾਬ 'ਚ ਸ਼ੁੱਕਰਵਾਰ ਨੂੰ ਸਕੂਲ, ਕਾਲਜ ਰਹਿਣਗੇ ਬੰਦ, ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ ...

  • ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਹੈਲੀਕਾਪਟਰ ਆਨਲਾਈਨ ਟਿਕਟ ਬੁਕਿੰਗ ਅੱਜ ਤੋਂ ਸ਼ੁਰੂ...

  • AAP ਸਰਕਾਰ ਨੇ 117 ਵਿਧਾਨ ਸਭਾਵਾਂ 'ਚ ਕੱਢੀਆਂ 351 'ਨਸ਼ਾ ਮੁਕਤੀ ਯਾਤਰਾਵਾਂ', ਪੰਜਾਬ ਹੋਵੇਗਾ ਨਸ਼ਾ ਮੁਕਤ : ਸਿਸੋਦੀਆ...

  • ਨੀਲ ਗਰਗ ਦਾ ਵਿਰੋਧੀਆਂ ਨੂੰ ਜਵਾਬ, 'ਆਪ' ਸਰਕਾਰ ਪਾਰਦਰਸ਼ਤਾ ਤੇ ਨਿਆਂ ਲਈ ਵਚਨਬੱਧ...

  • ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ ਗੋਲਡਨ ਟੈਂਪਲ ਤੇ ਪੰਜਾਬ ਦੇ ਕਈ ਜ਼ਿਲ੍ਹੇ, ਭਾਰਤੀ ਸੈਨਾ ਨੇ ਹਰ ਹਮਲੇ ਨੂੰ ਕੀਤਾ ਨਾਕਾਮ ...

  • ਜਲੰਧਰ 'ਚ ਅੱਜ ਲੱਗੇਗਾ POWER CUT, ਇਹ ਇਲਾਕੇ ਰਹਿਣਗੇ ਪ੍ਰਭਾਵਤ...

  • ਜਲੰਧਰ ਦੇ ਗਦਾਈਪੁਰ 'ਚ 2 ਫੈਕਟਰੀਆਂ ਨੂੰ ਲੱਗੀ ਅੱਗ, ਦੂਰ-ਦੂਰ ਤੱਕ ਫੈਲਿਆ ਧੂੰਆਂ, ਦੇਖੋ ਵੀਡੀਓ...

  • ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, 48 ਘੰਟਿਆਂ 'ਚ 27 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਹੋਏ ਬੇਘਰ...

  • ਹੁਣ 3 ਲੱਖ ਰੁਪਏ 'ਚ ਮਿਲੇਗਾ Iphone!, ਲੋਕਾਂ ਲਈ ਖਰੀਦਣਾ ਹੋ ਜਾਵੇਗਾ ਮਹਿੰਗਾ...

  • ਕੀ ਅੱਜ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY