ਉੱਘੇ ਸਮਾਜਸੇਵੀ ਡਾ. ਐਸ. ਪੀ. ਸਿੰਘ ਓਬਰਾਏ ਦੁਆਰਾ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟ੍ਰੱਸਟ ਦੀ ਦੋਆਬਾ ਇਕਾਈ ਵਲੋਂ ਹਰ ਮਹੀਨੇ ਦੇ ਤਰ੍ਹਾਂ ਇਸ ਵਾਰ ਵੀ ਲੋੜਵੰਦਾਂ ਨੂੰ ਆਰਥਿਕ ਇਮਦਾਦ ਦੇ ਨਾਲ ਨਾਲ ਡਾਇਲਸਿਸ ਦੇ ਮਰੀਜ਼ਾਂ ਨੂੰ ਕਿੱਟਾਂ ਅਤੇ ਹੋਰ ਜ਼ਰੂਰੀ ਸਮੱਗਰੀ ਵੰਡੀ ਗਈ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਸ. ਅਮਰਜੋਤ ਸਿੰਘ ਨਾਲ ਸੰਸਥਾ ਦੇ ਮੈਂਬਰ ਸ. ਆਤਮ ਪ੍ਰਕਾਸ਼ ਸਿੰਘ, ਸ. ਜਤਿੰਦਰ ਸਿੰਘ ਵਾਲਿਆ, ਸ. ਮਨਮੋਹਨ ਸਿੰਘ,ਰਾਜਿੰਦਰ ਕੁਮਾਰ ਅਤੇ ਗੁਰਵਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਲੱਗਭਗ 30 ਲੋੜਵੰਦਾਂ ਦੀ ਸਹਾਇਤਾ ਕੀਤੀ ਗਈ। ਸ. ਆਤਮ ਪ੍ਰਕਾਸ਼ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਇਸ ਨੂੰ ਆਮ ਵਰਤਾਰੇ ਵਿਚ ਵੱਧ ਤੋਂ ਵੱਧ ਲਿਆਉਣ ਦੀ ਅਪੀਲ ਕੀਤੀ।