ਆਂਧਰਾ ਪ੍ਰਦੇਸ਼ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਵੱਡੀ ਮਾਤਰਾ 'ਚ ਨਕਦੀ ਜ਼ਬਤ ਕੀਤੀ ਗਈ। ਨਲਾਜਾਰਲਾ ਮੰਡਲ ਦੇ ਅਨੰਤਪੱਲੀ 'ਚ ਗੱਡੀ ਲਾਰੀ ਨਾਲ ਟਕਰਾਉਣ ਤੋਂ ਬਾਅਦ ਇਕ ਵਾਹਨ ਪਲਟ ਗਿਆ, ਜਿਸ 'ਚੋਂ ਕਰੀਬ 7 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਦੇਖਿਆ ਕਿ ਉਸ ਗੱਡੀ 'ਚ ਨਕਦੀ ਨਾਲ ਭਰੇ 7 ਗੱਤੇ ਦੇ ਡੱਬੇ ਲਿਜਾ ਰਹੇ ਸਨ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ।
ਜਾਣਕਾਰੀ ਮੁਤਾਬਕ ਗੱਡੀ ਵਿਜੇਵਾੜਾ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ। ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਗੋਪਾਲਪੁਰਮ ਹਸਪਤਾਲ ਲਿਜਾਇਆ ਗਿਆ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਐਨਟੀਆਰ ਜ਼ਿਲ੍ਹੇ ਵਿੱਚ 8 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ।
ਐਨਟੀਆਰ ਜ਼ਿਲ੍ਹੇ ਵਿੱਚੋਂ 8 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ
ਦੱਸ ਦੇਈਏ ਕਿ ਸ਼ੁੱਕਰਵਾਰ (10 ਮਈ) ਨੂੰ ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਵਿੱਚ ਇੱਕ ਚੈਕ ਪੋਸਟ ਤੋਂ ਇੱਕ ਟਰੱਕ ਵਿੱਚੋਂ 8 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਸੀ । ਨਗਦੀ ਬਰਾਮਦ ਕਰਨ ਦੇ ਨਾਲ ਹੀ ਪੁਲਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਜਿਸ ਵਿੱਚ ਨਗਦੀ ਪਾਈਪਾਂ ਨਾਲ ਲੱਦੇ ਟਰੱਕ ਦੇ ਗੁਪਤ ਡੱਬੇ ਵਿੱਚ ਛੁਪਾ ਕੇ ਰੱਖੀ ਹੋਈ ਸੀ।