ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੋਕ ਸਭਾ ਚੋਣਾਂ ਲਈ ਆਪਣੇ 3 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਵੀ ਲੋਕ ਸਭਾ ਚੋਣ ਲੜਨਗੇ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਨੂੰ ਫਿਰੋਜ਼ਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀਆਂ ਹੋਰ ਸੀਟਾਂ 'ਤੇ ਵੀ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।
ਕੌਣ ਹੈ ਗੈਂਗਸਟਰ ਜੈਪਾਲ ਭੁੱਲਰ?
ਜੈਪਾਲ ਭੁੱਲਰ ਉਰਫ਼ ਮਨਜੀਤ ਵਾਸੀ ਦਸਮੇਸ਼ ਨਗਰ ਫ਼ਿਰੋਜ਼ਪੁਰ ਪੁਲਿਸ ਮੁਲਾਜ਼ਮ ਦਾ ਲੜਕਾ ਸੀ। ਉਸ ਦੇ ਪਿਤਾ ਇੰਸਪੈਕਟਰ ਸਨ। ਸਮਾਂ ਇਸ ਤਰ੍ਹਾਂ ਬਦਲਿਆ ਕਿ ਕਾਨੂੰਨ ਦੇ ਰਖਵਾਲੇ ਦਾ ਪੁੱਤਰ ਹੀ ਕਾਨੂੰਨ ਦਾ ਦੋਸ਼ੀ ਬਣ ਗਿਆ। ਭੁੱਲਰ ਬਦਨਾਮ ਅਪਰਾਧੀ ਵਿੱਕੀ ਗੌਂਡਰ ਦਾ ਸਾਥੀ ਰਿਹਾ ਹੈ ਅਤੇ ਸੁੱਖਾ ਕਾਹਲਵਾਂ ਕਤਲ ਕੇਸ ਵਿੱਚ ਵੀ ਸ਼ਾਮਲ ਸੀ।