• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਚਾਰਧਾਮ ਯਾਤਰਾ ਦੌਰਾਨ ਹੁਣ ਤੱਕ ਹੋ ਚੁੱਕੀ ਹੈ 52 ਸ਼ਰਧਾਲੂਆਂ ਦੀ ਮੌਤ, Heart Attack ਕਾਰਣ ਗਈਆ ਸਭ ਤੋਂ ਵੱਧ ਜਾਨਾਂ

चारधाम यात्रा में अब तक 52 श्रद्धालुओं की मौ+त,
5/25/2024 3:06:20 PM Kushi Rajput     Chardham Yatra, Kedarnath, heart attack, devotees have died during the Chardham Yatra, Online Registration, Uttarakhand Chardham Yatra    ਚਾਰਧਾਮ ਯਾਤਰਾ ਦੌਰਾਨ ਹੁਣ ਤੱਕ ਹੋ ਚੁੱਕੀ ਹੈ 52 ਸ਼ਰਧਾਲੂਆਂ ਦੀ ਮੌਤ, Heart Attack ਕਾਰਣ ਗਈਆ ਸਭ ਤੋਂ ਵੱਧ ਜਾਨਾਂ  चारधाम यात्रा में अब तक 52 श्रद्धालुओं की मौ+त,

ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਦੀ ਸ਼ੁਰੂਆਤ ਤੋਂ ਹੁਣ ਤੱਕ 50 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਆਦਾਤਰ ਯਾਤਰੀਆਂ ਦੀ ਉਮਰ 60 ਸਾਲ ਤੋਂ ਵੱਧ ਸੀ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਇਨ੍ਹਾਂ 'ਚੋਂ ਗੰਗੋਤਰੀ 'ਚ 3, ਯਮੁਨੋਤਰੀ 'ਚ 12, ਬਦਰੀਨਾਥ 'ਚ 14 ਅਤੇ ਕੇਦਾਰਨਾਥ 'ਚ 23 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। 

ਭੀੜ ਵਧਣ ਕਾਰਨ ਪ੍ਰਬੰਧ ਵਿਗੜੇ 

ਤੁਹਾਨੂੰ ਦੱਸ ਦੇਈਏ ਕਿ ਸਮਰੱਥਾ ਤੋਂ ਵੱਧ ਭੀੜ ਪਹੁੰਚਣ ਕਾਰਨ ਸੂਬੇ ਵਿੱਚ ਚਾਰਧਾਮ ਯਾਤਰਾ ਦੇ ਪ੍ਰਬੰਧਾਂ ਵਿੱਚ ਢਿੱਲ ਮੱਠ ਹੋ ਗਈ ਹੈ। ਅਜਿਹੀ ਸਥਿਤੀ ਇਸ ਲਈ ਪੈਦਾ ਹੋਈ ਹੈ ਕਿਉਂਕਿ ਵੱਡੀ ਗਿਣਤੀ ਵਿਚ ਯਾਤਰੀ ਬਿਨਾਂ ਰਜਿਸਟ੍ਰੇਸ਼ਨ ਦੇ ਹੀ ਆ ਰਹੇ ਹਨ। ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਮੁੱਖ ਸਕੱਤਰ ਰਾਧਾ ਰਤੂਰੀ ਨੇ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਰੀਲਾਂ ਅਤੇ ਵੀਡੀਓ ਬਣਾਉਣ 'ਤੇ ਪਾਬੰਦੀ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚਾਰਧਾਮ ਯਾਤਰਾ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਆ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਲੋਕ ਅਜਿਹੇ ਵੀ ਆ ਰਹੇ ਹਨ ਜੋ ਆਸਥਾ ਨਾਲ ਨਹੀਂ ਬਲਕਿ ਸਿਰਫ਼ ਘੁੰਮਣ-ਫਿਰਨ ਲਈ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਕੁਝ ਹਰਕਤਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾ ਰਹੀਆਂ ਹਨ।   ਉਨ੍ਹਾਂ ਕਿਹਾ ਕਿ ਇੱਥੇ ਕਿਸੇ ਦੀ ਵੀ ਆਸਥਾ ਨੂੰ ਠੇਸ ਨਾ ਪਹੁੰਚੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈਏ। ਚਾਰੋ ਧਾਮਾਂ ਮੰਦਰਾਂ ਦੇ 50 ਮੀਟਰ ਦੇ ਘੇਰੇ ਅੰਦਰ ਰੀਲਾਂ ਜਾਂ ਵੀਡੀਓ ਬਣਾਉਣ 'ਤੇ ਪਾਬੰਦੀ ਲਗਾਈ ਗਈ ਹੈ। 

9 ਲੱਖ ਤੋਂ ਵੱਧ ਲੋਕਾਂ ਨੇ ਚਾਰਧਾਮ ਦੇ ਦਰਸ਼ਨ ਕੀਤੇ 

ਕਮਿਸ਼ਨਰ ਨੇ ਦੱਸਿਆ ਕਿ 10 ਮਈ 2024 ਨੂੰ ਸ਼੍ਰੀ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਅਤੇ 12 ਮਈ ਨੂੰ ਸ਼੍ਰੀ ਬਦਰੀਨਾਥ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ 23 ਮਈ 2024 ਤੱਕ ਕੁੱਲ 09 ਲੱਖ 67 ਹਜ਼ਾਰ 302 ਸ਼ਰਧਾਲੂ ਚਾਰਾਂ ਧਾਮਾਂ ਦੇ ਦਰਸ਼ਨ ਕਰ ਚੁੱਕੇ ਹਨ। 01 ਲੱਖ 79 ਹਜ਼ਾਰ 932 ਸ਼ਰਧਾਲੂ ਯਮੁਨੋਤਰੀ ਧਾਮ, 01 ਲੱਖ 66 ਹਜ਼ਾਰ 191 ਗੰਗੋਤਰੀ ਧਾਮ, 04 ਲੱਖ 24 ਹਜ਼ਾਰ 242 ਸ਼੍ਰੀ ਕੇਦਾਰਨਾਥ ਅਤੇ 01 ਲੱਖ 96 ਹਜ਼ਾਰ 937 ਸ਼ਰਧਾਲੂ ਬਦਰੀਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਹਨ। 

ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਬਾਰੇ ਦਿੱਤੀ ਜਾਣਕਾਰੀ

ਗੜ੍ਹਵਾਲ ਦੇ ਕਮਿਸ਼ਨਰ ਨੇ ਦੱਸਿਆ ਕਿ ਉੱਤਰਾਖੰਡ ਦੇ ਕੇਦਾਰਨਾਥ 'ਚ ਪਾਇਲਟ ਸਮੇਤ 7 ਲੋਕਾਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਆ ਗਈ। ਜਿਸ ਕਾਰਨ ਕੇਦਾਰਨਾਥ ਧਾਮ ਵਿੱਚ ਯਾਤਰੀਆਂ ਨਾਲ ਭਰੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਜਿਸ ਤੋਂ ਬਾਅਦ ਹੈਲੀਕਾਪਟਰ ਹਿਮਾਲੀਅਨ ਮੰਦਿਰ ਦੇ ਕੋਲ ਹੈਲੀਪੈਡ ਤੋਂ ਕੁਝ ਮੀਟਰ ਦੀ ਦੂਰੀ 'ਤੇ ਉਤਰਿਆ। 

ਉਨ੍ਹਾਂ ਇਹ ਵੀ ਕਿਹਾ ਕਿ ਪਾਇਲਟ ਸਮੇਤ ਜਹਾਜ਼ ਵਿੱਚ ਸਵਾਰ ਸਾਰੇ ਸੱਤ ਲੋਕ ਸੁਰੱਖਿਅਤ ਹਨ। ਹੈਲੀਕਾਪਟਰ ਦੇ ਪਾਇਲਟ ਦੀ ਸਿਆਣਪ ਕਾਰਨ ਕਈ ਸ਼ਰਧਾਲੂਆਂ ਦੀ ਜਾਨ ਬਚਾਈ ਜਾ ਸਕੀ।

ਰਜਿਸਟ੍ਰੇਸ਼ਨ 31 ਮਈ ਤੱਕ ਬੰਦ

ਤੁਹਾਨੂੰ ਦੱਸ ਦੇਈਏ ਕਿ ਚਾਰਧਾਮ ਯਾਤਰਾ 10 ਮਈ ਤੋਂ ਸ਼ੁਰੂ ਹੋ ਰਹੀ ਹੈ। ਹਾਲਾਂਕਿ ਚਾਰ ਧਾਮ ਯਾਤਰਾ ਲਈ 31 ਮਈ ਤੱਕ ਆਫਲਾਈਨ ਰਜਿਸਟ੍ਰੇਸ਼ਨ 'ਤੇ ਪਾਬੰਦੀ ਹੈ। ਜਿਸ ਕਾਰਨ ਹਫ਼ਤਿਆਂ ਤੋਂ ਰਿਸ਼ੀਕੇਸ਼-ਹਰਿਦੁਆਰ ਵਿੱਚ ਹਜ਼ਾਰਾਂ ਸ਼ਰਧਾਲੂ ਆਪਣੀ ਰਜਿਸਟ੍ਰੇਸ਼ਨ ਦੀ ਉਡੀਕ ਕਰ ਰਹੇ ਹਨ। ਪਰ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਕਈ ਹਫ਼ਤਿਆਂ ਤੋਂ ਉਮੀਦ ਕਰ ਰਹੇ ਸਨ ਕਿ ਉਹ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨਗੇ, ਪਰ ਇਸ ਉਮੀਦ 'ਤੇ ਪਾਣੀ ਫੇਰਿਆ ਜਾ ਰਿਹਾ ਹੈ।

ਘੋੜਿਆਂ ਅਤੇ ਖੱਚਰਾਂ ਦੀ ਗਿਣਤੀ ਤੈਅ 

ਹੁਣ ਯਮੁਨੋਤਰੀ ਧਾਮ ਯਾਤਰਾ ਲਈ ਘੋੜਿਆਂ ਅਤੇ ਖੱਚਰਾਂ ਦੀ ਗਿਣਤੀ ਵੀ ਤੈਅ ਕਰ ਦਿੱਤੀ ਗਈ ਹੈ। ਘੋੜੇ, ਖੱਚਰ ਅਤੇ ਰਥ ਸਵਾਰ ਜਾਨਕੀਚੱਟੀ ਤੋਂ ਯਮੁਨੋਤਰੀ ਤੱਕ ਜਾਣਗੇ। ਪੁਲਿਸ ਨੇ ਇਹ ਫੈਸਲਾ ਭੀੜ ਨੂੰ ਕੰਟਰੋਲ ਕਰਨ  ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਘੋੜੇ ਅਤੇ ਖੱਚਰ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਜਾਨਕੀਚੱਟੀ ਤੋਂ ਯਮੁਨੋਤਰੀ ਅਤੇ ਯਮੁਨੋਤਰੀ ਤੋਂ ਜਾਨਕੀਚੱਟੀ ਤੱਕ ਚੱਲਣਗੇ। ਇਸ ਦੌਰਾਨ 800 ਘੋੜੇ ਅਤੇ ਖੱਚਰ ਚਲਣਗੇ । 

ਰੋਜ਼ਾਨਾ 25 ਹਜ਼ਾਰ ਤੋਂ ਵੱਧ ਸ਼ਰਧਾਲੂ ਪਹੁੰਚ ਰਹੇ ਹਨ 

ਇਸ ਸਮੇਂ ਹਰ ਰੋਜ਼ 25 ਹਜ਼ਾਰ ਤੋਂ ਵੱਧ ਸ਼ਰਧਾਲੂ ਧਾਮ ਪੁੱਜ ਰਹੇ ਹਨ। ਸ਼ਰਧਾਲੂਆਂ ਨੂੰ ਧਾਮ ਤੱਕ ਲਿਜਾਣ ਲਈ 9 ਹੈਲੀਕਾਪਟਰ ਕੰਪਨੀਆਂ ਲਗਾਤਾਰ ਤਾਇਨਾਤ ਹਨ।

'Chardham Yatra','Kedarnath','heart attack','devotees have died during the Chardham Yatra','Online Registration','Uttarakhand Chardham Yatra'

Please Comment Here

Similar Post You May Like

  • Canada में 28 साल के पंजाबी नौजवान की हार्ट अटैक से मौ+त

    Canada में 28 साल के पंजाबी नौजवान की हार्ट अटैक से मौ+त

  • फ्रांस में पंजाबी नौजवान की हार्ट अटैक से मौ+त,

    फ्रांस में पंजाबी नौजवान की हार्ट अटैक से मौ+त, होशियारपुर का रहने वाला था

  •  चारधाम यात्रा को लेकर बड़ा अपडेट,

    चारधाम यात्रा को लेकर बड़ा अपडेट, श्रद्धालुओं के इन गाड़ियों से आने पर लगा प्रतिबंध, 8 राज्यों के लिए एडवाइजरी जारी

  • चारधाम यात्रा के पहले दिन हादसा

    चारधाम यात्रा के पहले दिन हादसा , दर्शन कर लौट रहे 2 श्रद्धालुओं की मौ'त

  • चारधाम यात्रा में अब तक 52 श्रद्धालुओं की मौ+त,

    चारधाम यात्रा में अब तक 52 श्रद्धालुओं की मौ+त, Heart Attack से केदारनाथ में गई सबसे ज्यादा जान

  • Uttarakhand में लैंडस्लाइड के बाद रोकी गई Chardham Yatra,

    Uttarakhand में लैंडस्लाइड के बाद रोकी गई Chardham Yatra, 200 सड़कें भी बंद

Recent Post

  • ATP ਸੁਖਦੇਵ ਵਸ਼ਿਸ਼ਟ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਰਟ 'ਚ ਪੇਸ਼ੀ, ਸੁਣਾਇਆ ਇਹ ਫੈਸਲਾ...

  • ਜਲੰਧਰ ਨਗਰ-ਨਿਗਮ ਯੂਨੀਅਨ ਦੀ ਹੜਤਾਲ ਖਤਮ, ਮੇਅਰ ਵਿਨੀਤ ਧੀਰ ਮੀਟਿੰਗ ਤੋਂ ਲਿਆ ਇਹ ਫੈਸਲਾ, ਦੇਖੋ VIDEO...

  • ਜਲੰਧਰ ਦੇ ਸ਼ੋਅਰੂਮ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਾਇਆ ਕਾਬੂ...

  • RBI ਜਲਦ ਜਾਰੀ ਕਰਨ ਜਾ ਰਿਹੈ 20 ਰੁਪਏ ਦੇ ਨਵੇਂ ਨੋਟ! ਕੀ ਪੁਰਾਣੇ ਨੋਟ ਹੋ ਜਾਣਗੇ ਬੰਦ? ਜਾਣੋ...

  • AAP ਨੇ ਪਾਰਟੀ ਦੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ, ਜਲੰਧਰ ਤੋਂ ਪਵਨ ਟੀਨੂੰ ਬਣੇ ਕਾਰਪੋਰੇਟ ਬੈਂਕ ਦੇ ਚੇਅਰਮੈਨ, ...

  • Summer Vacation: ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, Order ਜਾਰੀ ...

  • ਪੰਜਾਬ 'ਚ ਸ਼ੁੱਕਰਵਾਰ ਨੂੰ ਸਕੂਲ, ਕਾਲਜ ਰਹਿਣਗੇ ਬੰਦ, ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ ...

  • ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਹੈਲੀਕਾਪਟਰ ਆਨਲਾਈਨ ਟਿਕਟ ਬੁਕਿੰਗ ਅੱਜ ਤੋਂ ਸ਼ੁਰੂ...

  • AAP ਸਰਕਾਰ ਨੇ 117 ਵਿਧਾਨ ਸਭਾਵਾਂ 'ਚ ਕੱਢੀਆਂ 351 'ਨਸ਼ਾ ਮੁਕਤੀ ਯਾਤਰਾਵਾਂ', ਪੰਜਾਬ ਹੋਵੇਗਾ ਨਸ਼ਾ ਮੁਕਤ : ਸਿਸੋਦੀਆ...

  • ਨੀਲ ਗਰਗ ਦਾ ਵਿਰੋਧੀਆਂ ਨੂੰ ਜਵਾਬ, 'ਆਪ' ਸਰਕਾਰ ਪਾਰਦਰਸ਼ਤਾ ਤੇ ਨਿਆਂ ਲਈ ਵਚਨਬੱਧ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY