ਸਾਊਥ ਫਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਰ ਦਾ ਦੁਬਈ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਉਹ ਦੁਬਈ 'ਚ ਹੋਣ ਵਾਲੀ ਰੇਸ 'ਚ ਹਿੱਸਾ ਲੈਣ ਗਿਆ ਸੀ। ਰੇਸ ਅਭਿਆਸ ਦੌਰਾਨ, ਉਸਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਅਤੇ ਸਿੱਧੀ ਬੈਰੀਅਰ ਵਿੱਚ ਜਾ ਵੱਜੀ। ਜਿਸ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਅਜੀਤ ਕੁਮਾਰ ਵਾਲ-ਵਾਲ ਬਚ ਗਏ ।
ਕਾਰ ਦਾ ਕੰਟਰੋਲ ਖੋ ਜਾਣ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਰੇਸ ਅਭਿਆਸ ਦੌਰਾਨ ਅਜੀਤ ਕੁਮਾਰ ਕਾਰ ਤੋਂ ਕੰਟਰੋਲ ਗੁਆ ਬੈਠਾ ਸੀ। ਜਿਸ ਤੋਂ ਬਾਅਦ ਕਾਰ ਬੈਰੀਅਰ ਨਾਲ ਟਕਰਾ ਗਈ। ਇਸ ਹਾਦਸੇ 'ਚ ਉਸ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਕਾਰ ਹਾਦਸਾ ਵੀ ਟ੍ਰੈਂਡ ਕਰ ਰਿਹਾ ਹੈ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਖਤਰਨਾਕ ਸੀ। ਹਾਦਸੇ ਤੋਂ ਬਾਅਦ ਅਜੀਤ ਕੁਮਾਰ ਦੀ ਕਾਰ ਬੇਕਾਬੂ ਹੋ ਕੇ ਟਕਰਾਈ। ਜਿਸ ਤੋਂ ਬਾਅਦ ਟਰੈਕ 'ਤੇ ਮੌਜੂਦ ਲੋਕ ਉਸ ਦੀ ਮਦਦ ਲਈ ਦੌੜਦੇ ਹੋਏ ਆਏ । ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਉਹ ਇਸ ਹਾਦਸੇ 'ਚ ਵਾਲ-ਵਾਲ ਬਚ ਗਏ।
ਹਾਦਸੇ ਤੋਂ ਬਾਅਦ ਵੀ ਅਭਿਆਸ ਜਾਰੀ ਰੱਖਿਆ
ਹਾਦਸੇ ਤੋਂ ਬਾਅਦ 'ਅਜੀਤ' ਦੀ ਟੀਮ ਨੇ ਇਸਦੀ ਪੁਸ਼ਟੀ ਕੀਤੀ ਕਿ ਹਾਂ, ਉਹ ਵਾਲ-ਵਾਲ ਬਚ ਗਏ। ਅਭਿਆਸ ਦੌਰਾਨ ਉਨ੍ਹਾਂ ਦੀ ਰੇਸ ਕਾਰ ਦੁਪਿਹਰ ਕਰੀਬ 12.45 ਵਜੇ ਬੈਰੀਅਰ ਨਾਲ ਟਕਰਾਈ ਸੀ । ਉੱਥੇ ਮੌਜੂਦ ਸੁਰੱਖਿਆ ਟੀਮ ਨੇ ਤੁਰੰਤ ਉਸ ਦੀ ਮਦਦ ਕੀਤੀ। ਅਜੀਤ ਕਿਸੇ ਹੋਰ ਕਾਰ 'ਚ ਸ਼ਿਫਟ ਹੋ ਗਏ ਸਨ , ਕਿਉਕਿ ਇਹ ਟੁੱਟ ਗਈ ਸੀ। ਉਨ੍ਹਾਂ ਨੇ ਆਪਣਾ ਅਭਿਆਸ ਅੱਗੇ ਵੀ ਜਾਰੀ ਰੱਖਿਆ। ਸ਼ੁਕਰ ਹੈ ਕਿ ਉਹ ਜ਼ਖਮੀ ਨਹੀਂ ਹੋਏ।