ਖ਼ਬਰਿਸਤਾਨ ਨੈੱਟਵਰਕ- ਪੰਜਾਬ ਵਿਚ ਚੱਲ ਰਹੀਆਂ ਗਰਮੀ ਦੀਆਂ ਛੁੱਟੀਆਂ ਅੱਜ ਯਾਨੀ 30 ਜੂਨ ਨੂੰ ਖਤਮ ਹੋ ਰਹੀਆਂ ਹਨ। ਇਸ ਦੇ ਮੱਦੇਨਜ਼ਰ ਭਲਕੇ 1 ਜੁਲਾਈ ਤੋਂ ਪੰਜਾਬ ਭਰ ਦੇ ਸਾਰੇ ਸਕੂਲ ਖੁੱਲ੍ਹਣ ਜਾ ਰਹੇ ਹਨ। ਵਧਦੀ ਹੋਈ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਦੇ ਸਕੂਲਾਂ 2 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਸਨ, ਜੋ ਕਿ 30 ਜੂਨ ਨੂੰ ਖਤਮ ਹੋ ਰਹੀਆਂ ਹਨ। ਇਸ ਲਈ ਭਲਕੇ 1 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਪਹਿਲਾਂ ਵਾਂਗ ਆਮ ਖੁੱਲ੍ਹਣਗੇ।
ਪੰਜਾਬ ਵਿੱਚ ਬੀਤੇ ਸਾਲ ਵਧਾ ਦਿੱਤੀਆਂ ਗਈਆਂ ਸਨ ਗਰਮੀ ਦੀਆਂ ਛੁੱਟੀਆਂ
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ ਸਾਲ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਗਰਮੀ ਦੇ ਪ੍ਰਕੋਪ ਨੂੂੰ ਦੇਖਦੇ ਹੋਏ ਸਕੂਲਾਂ ਵਿਚ ਛੁੱਟੀਆਂ ਵਧਾ ਦਿੱਤੀਆਂ ਸਨ ਪਰ ਇਸ ਵਾਰ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜੇਕਰ ਛੁੱਟੀਆਂ ਵਧਣ ਨੂੰ ਲੈ ਕੇ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਤੱਕ ਅਪਡੇਟ ਪਹੁੰਚਾਈ ਜਾਵੇਗੀ।