ਜਲੰਧਰ 'ਚ ਲੁਟੇਰਿਆਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲੁਟੇਰੇ 85 ਸਾਲਾ ਬਜ਼ੁਰਗ ਔਰਤ ਤੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਅਰਬਨ ਸਟੇਟ ਫੇਜ਼-2 ਵਿੱਚ ਇੱਕ ਬਜ਼ੁਰਗ ਔਰਤ ਕਿਸੇ ਕੰਮ ਲਈ ਘਰੋਂ ਨਿਕਲੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਜਿਸ ਵਿਚ ਦੇਖ ਸਕਦੇ ਹਾਂ ਕਿ ਕਿਵੇਂ ਦੋ ਲੁਟੇਰਿਆਂ ਨੇ ਔਰਤ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ 'ਤੇ ਝਪਟ ਮਾਰੀ ਅਤੇ ਉਹ ਸੜਕ 'ਤੇ ਡਿੱਗ ਪਈ।
ਔਰਤ ਬੇਸੁਧ ਹੋ ਕੇ ਸੜਕ 'ਤੇ ਡਿੱਗੀ
ਇਹ ਘਟਨਾ ਸ਼ਾਮ ਦੇ ਸਮੇ ਦੀ ਦੱਸੀ ਰਹੀ ਹੈ ਕਿਉਂਕਿ ਗਰਮੀ ਕਾਰਨ ਕੋਈ ਵੀ ਘਰੋਂ ਜ਼ਿਆਦਾ ਬਾਹਰ ਨਹੀਂ ਨਿਕਲਦਾ, ਜਿਸ ਕਾਰਨ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਔਰਤ ਉਥੇ ਬੇਹੋਸ਼ ਪਈ ਰਹੀ ਅਤੇ ਬੱਚੇ ਨੇ ਜਦੋਂ ਦੇਖਿਆ ਤਾਂ ਉਨਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਘਰ 'ਚ ਮੌਜੂਦ ਪਰਿਵਾਰਕ ਮੈਂਬਰ ਉਨਾਂ ਨੂੰ ਅੰਦਰ ਲੈ ਗਏ ਅਤੇ ਡਾਕਟਰ ਨੂੰ ਬੁਲਾਇਆ। ਦੱਸ ਦੇਈਏ ਕਿ ਘਰ ਤੋਂ ਥੋੜ੍ਹੀ ਦੂਰੀ 'ਤੇ ਥਾਣਾ ਨੰਬਰ 7 ਹੈ।
ਪੁਲਿਸ ਪ੍ਰਸ਼ਾਸਨ ਨੂੰ ਕੀਤੀ ਇਹ ਅਪੀਲ
ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਸ਼ਾਮ ਵੇਲੇ ਹੀ ਘਰਾਂ ਤੋਂ ਬਾਹਰ ਨਿਕਲਦੇ ਹਨ। ਲੁਟੇਰੇ ਇਸ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਛੋਟੀਆਂ ਗਲੀਆਂ ਦਾ ਫਾਇਦਾ ਉਠਾ ਕੇ ਇਹ ਲੁਟੇਰੇ ਦਿਨ-ਬ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਪੀਸੀਆਰ ਨੂੰ ਇਨ੍ਹਾਂ ਗਲੀਆਂ ਵਿੱਚ ਘੁੰਮਣਾ ਚਾਹੀਦਾ ਹੈ।
ਪੀੜਤਾ ਦਾ ਪਤੀ ਕਾਫੀ ਸਮੇਂ ਤੋਂ ਹੈ ਬਿਮਾਰ
ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਦਾ ਪਤੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ 'ਤੇ ਨਿਰਭਰ ਹੈ। ਪੀੜਿਤ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਚੋਰਾਂ ਨੂੰ ਲੱਭ ਕੇ ਉਨਾਂ ਦਾ ਸਮਾਂ ਵਪਾਸ ਕੀਤਾ ਜਾਵੇ | ਸਾਰਜ ਸ਼ਰਮਾ, ਡਾ.ਆਰ.ਪੀ.ਸ਼ਰਮਾ, ਜੋਗਿੰਦਰ ਪਾਲ ਪਾਂਡੇ ਅਤੇ ਸਮਾਜ ਸੇਵੀ ਸੰਜੀਵ ਦੇਵ ਸ਼ਰਮਾ ਹਾਜ਼ਰ ਸਨ।