ਜਲੰਧਰ ਵਿੱਚ ਅੱਜ ਸਵੇਰੇ ਸਵੇਰੇ ਬਿਜਲੀ ਕੱਟ ਲੱਗੇਗਾ,ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ।ਜਾਣਕਾਰੀ ਦੇ ਅਨੁਸਾਰ ਅੱਜ ਰੁਟੀਨ ਰੱਖ-ਰਖਾਅ ਅਤੇ ਦਰੱਖਤਾਂ ਦੀ ਕਟਾਈ ਦੇ ਸਮੇਂ ਅਲੱਗ-ਅਲੱਗ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ ।ਇਸ ਕ੍ਰਮ ਵਿੱਚ 11 ਕੇ.ਵੀ.ਲਿੰਕ ਰੋਡ ਫੀਡਰ ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਬੰਦ ਰਹੇਗਾ। ਜਿਸ ਨਾਲ ਅਵਤਾਰ ਨਗਰ ਗਲੀ ਨੰਬਰ 0 ਤੋਂ 12 ਤੱਕ ,ਲਾਜਪਤ ਨਗਰ ਪਾਰਕ ਦੇ ਆਲੇ- ਦੁਆਲੇ ਦਾ ਇਲਾਕਾ ,ਰੀਜੈਂਟ ਪਾਰਕ ਏਰੀਆ, ਚਿੱਟੀ ਟਾਵਰ ,ਆਈ.ਟੀ.ਆਈ. ਕਾਲਜ,ਲਾਜਪਤ ਨਗਰ ਅਤੇ ਆਲੇ-ਦੁਆਲੇ ਦਾ ਏਰੀਆ ਪ੍ਰਭਵਿਤ ਹੋਵੇਗਾ ।
ਇਹ ਇਲਾਕੇ ਹੋਣਗੇ ਪ੍ਰਭਾਵਿਤ
ਇਸਦੇ ਨਾਲ ਹੀ 11 ਕੇ.ਵੀ. ਨਿਊ ਜਵਾਹਰ ਨਗਰ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਬੰਦ ਰਹੇਗੀ।ਇਸ ਦੌਰਾਨ ਬਦਰੀਦਾਸ ਕਲੋਨੀ,ਨਿਊ ਜਵਾਹਰ ਨਗਰ,ਰੇਡਿਉ ਕਲੋਨੀ,ਮਾਡਰਨ ਕਲੋਨੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਇਲਾਕਾ ,ਮਹਾਂਵੀਰ ਮਾਰਗ ,ਏ.ਪੀ .ਜੇ. ਸਕੂਲ ,ਗੁਰੂ ਨਾਨਕ ਮਿਸ਼ਨ ਏਰੀਆ ਪ੍ਰਭਾਵਿਤ ਹੋਵੇਗਾ ।