ਲੁਧਿਆਣਾ ਵਿਚ ਅੱਜ ਬਿਜਲੀ ਦਾ ਲੰਬਾ ਪਾਵਰਕੱਟ ਲੱਗਣ ਜਾ ਰਿਹਾ ਹੈ। ਇਸ ਬਾਰੇ ਐਸ.ਡੀ.ਓ. ਸ਼ਿਵਕੁਮਾਰ ਨੇ ਦੱਸਿਆ ਕਿ 17 ਮਾਰਚ ਨੂੰ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਨ ਕੁਝ ਇਲਾਕਿਆਂ ਵਿਚ ਬਿਜਲੀ ਪ੍ਰਭਾਵਤ ਰਹੇਗੀ।
ਦੱਸ ਦੇਈਏ ਕੀ 11 ਕੇਵੀ ਅੰਬੇਡਕਰ ਫੀਡਰ ਅਤੇ 11 ਕੇਵੀ ਕਰਾਊਨ ਫੀਡਰ ਰਹਿਣਗੇ। ਇਸ ਕਾਰਨ ਸਬੰਧਤ ਇਲਾਕਿਆਂ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
11 ਕੇਵੀ ਦਾਣਾ ਮੰਡੀ, 11 ਕੇਵੀ ਨਹਿਰੂ ਵਿਹਾਰ ਅਤੇ 11 ਕੇਵੀ ਸਬਜੀ ਮੰਡੀ ਲਾਈਨਾਂ 'ਤੇ ਵੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਕਾਰਨ ਉਪਰੋਕਤ ਸਾਰੇ ਫੀਡਰਾਂ ਅਧੀਨ ਆਉਂਦੇ ਖੇਤਰਾਂ ਵਿੱਚ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ। ਐਸ.ਡੀ.ਓ. ਸ਼ਿਵ ਕੁਮਾਰ ਨੇ ਇਲਾਕਾ ਨਿਵਾਸੀਆਂ ਤੋਂ ਅਫ਼ਸੋਸ ਪ੍ਰਗਟ ਕੀਤਾ ਹੈ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ।