ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਭਲਕੇ ਬਿਜਲੀ ਕੱਟ ਰਹੇਗਾ। ਦੱਸ ਦੇਈਏ ਕਿ ਮੋਗਾ ਜ਼ਿਲੇ ਦੇ ਕੁਝ ਇਲਾਕੇ ਬਿਜਲੀ ਬੰਦ ਰਹਿਣ ਕਾਰਣ ਪ੍ਰਭਾਵਤ ਰਹਿਣਗੇ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
132 ਕੇਵੀ ਮੋਗਾ-1 ਪਾਵਰ ਸਟੇਸ਼ਨ 'ਤੇ 66 ਕੇਵੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇਵੀ ਪਾਵਰ ਸਟੇਸ਼ਨ ਫੋਕਲ ਪੁਆਇੰਟ ਮੋਗਾ ਸ਼ਨੀਵਾਰ ਨੂੰ ਬੰਦ ਰਹੇਗਾ, ਜ਼ਰੂਰੀ ਮੁਰੰਮਤ ਕਾਰਣ ਇਹ ਪਾਵਰ ਕੱਟ ਲਾਇਆ ਜਾ ਰਿਹਾ ਹੈ।
ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ
ਇਸ ਦੇ ਨਾਲ ਹੀ 11 ਕੇਵੀ ਆਈ.ਟੀ.ਆਈ. ਫੀਡਰ, 11 ਕੇਵੀ ਸ਼ਹੀਦ ਭਗਤ ਸਿੰਘ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਇਸ ਕਾਰਨ ਧਰਮ ਸਿੰਘ ਨਗਰ, ਕੱਚਾ ਦੁਸਾਂਝ ਰੋਡ, ਬੇਦੀ ਨਗਰ, ਗੋਧੇਵਾਲਾ, ਕਰਤਾਰ ਨਗਰ, ਦਮਨ ਸਿੰਘ ਗਿੱਲ ਨਗਰ, ਵਿਸ਼ਵਕਰਮਾ ਭਵਨ, ਸ਼ਹੀਦ ਭਗਤ ਸਿੰਘ ਨਗਰ, ਬੇਦੀ ਨਗਰ ਆਦਿ ਸਰਕਾਰੀ ਆਈ.ਟੀ.ਆਈ ਖੇਤਰ ਪ੍ਰਭਾਵਿਤ ਹੋਣਗੇ।