ਅੱਜ ਪੰਜਾਬ ਦੇ ਮਾਨਸਾ ਵਿੱਚ ਬਿਜਲੀ ਬੰਦ ਹੋਣ ਦੀਆਂ ਰਿਪੋਰਟਾਂ ਹਨ। ਦੱਸਿਆ ਜਾ ਰਿਹਾ ਹੈ ਕਿ 11 ਕੇ.ਵੀ. ਲਿੰਕ ਰੋਡ ਫੀਡਰ ਕਾਰਨ 25 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ।
ਅੰਮ੍ਰਿਤਪਾਲ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਸਬ ਡਿਵੀਜ਼ਨ ਸੈਮੀ ਅਰਬਨ ਨੇ ਦੱਸਿਆ ਕਿ ਰਾਮ ਸਿੰਘ ਕੁੰਦਨ ਵਾਲੀ ਗਲੀ, ਬਰਫ ਵਾਲੀ ਗਲੀ, ਲਾਭ ਸਿੰਘ ਵਾਲੀ ਗਲੀ, ਚਾਂਦਨੀ ਕੀ ਚੱਕੀ ਵਾਲੀ ਗਲੀ, ਪਵਨ ਧੀਰ ਵਾਲੀ ਗਲੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁਕੇਰੀਆਂ ਵਿੱਚ ਵੀ ਬਿਜਲੀ ਦਾ ਲੰਮਾ ਕੱਟ ਲੱਗਿਆ ਸੀ।