ਖ਼ਬਰਿਸਤਾਨ ਨੈੱਟਵਰਕ- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਅੱਜ ਬਿਜਲੀ ਬੰਦ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਸਬ-ਸਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਣ ਵਾਲੇ 66 ਕੇਵੀ ਸਿਟੀ 2 ਅਤੇ 5 ਅਤੇ ਸਬ-ਸਟੇਸ਼ਨ ਤਰਨਤਾਰਨ ਅਤੇ ਸਿਵਲ ਹਸਪਤਾਲ ਤਰਨਤਾਰਨ ਤੋਂ ਚੱਲਣ ਵਾਲੇ 132 ਕੇਵੀ ਸਿਟੀ 3, 4 ਦੀ ਬਿਜਲੀ ਸਪਲਾਈ 17 ਮਈ ਦਿਨ ਸ਼ਨੀਵਾਰ ਯਾਨੀ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪਾਵਰ ਪਲਾਂਟਾਂ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ।