ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਕਈ ਜ਼ਿਲ੍ਹਿਆਂ 'ਚ ਪੰਜ ਦਿਨਾਂ ਤਕ ਤੇਜ਼ ਹਵਾਵਾਂ, ਬਿਜਲੀ ਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ | ਬੀਤੀ ਸ਼ਾਮ ਕੁਝ ਇਲਾਕਿਆਂ 'ਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ| ਮੌਸਮ ਵਿਭਾਗ ਅਨੁਸਾਰ ਜਿਆਦਾਤਰ ਜ਼ਿਲ੍ਹਿਆਂ 'ਚ ਤਾਪਮਾਨ ਆਮ ਹੀ ਰਿਹਾ ਹੈ| ਜਦ ਕਿ ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ|
ਮੌਸਮ ਵਿਭਾਗ ਅਨੁਸਾਰ 17 ਮਈ ਯਾਨੀ ਕਿ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਆਮ ਵਾਂਗ ਹੀ ਰਹੇਗਾ| ਜਦਕਿ 19 ਮਈ ਨੂੰ 12 ਜ਼ਿਲ੍ਹਿਆਂ 'ਚ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ| ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ 'ਚ ਬਾਰਸ਼ ਤੇ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ|
ਜਲੰਧਰ 'ਚ ਅੱਜ ਦਾ ਤਾਪਮਾਨ 37°ਤੋਂ 40° ਦੇ ਕਰੀਬ ਰਹੇਗਾ ਹੈ| ਦੱਸ ਦੇਈਏ ਕਿ ਬੀਤੇ ਦਿਨ ਬਠਿੰਡਾ ਦਾ ਤਾਪਮਾਨ 45 ਡਿਗਰੀ ਤੋਂ ਵੱਧ ਸੀ| ਜਦ ਕਿ ਅੰਮ੍ਰਿਤਸਰ ਤੇ ਲੁਧਿਆਣਾ 'ਚ ਤਾਪਮਾਨ 40 ਡਿਗਰੀ ਦੇ ਕਰੀਬ ਰਿਹਾ| ਜਦ ਕਿ ਚੰਡੀਗੜ੍ਹ 'ਚ ਤਾਪਮਾਨ 39 ਡਿਗਰੀ ਦਰਜ ਕੀਤਾ ਗਿਆ ਹੈ |