ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਹੜ੍ਹਾਂ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਅਜੇ ਵੀ ਪਾਣੀ ਇਕੱਠਾ ਹੈ। ਜਿਸ ਕਾਰਨ ਪੰਜਾਬ ਦੇ ਕੁਝ ਸਕੂਲ ਅਜੇ ਵੀ ਬੰਦ ਹਨ, ਹਾਲਾਂਕਿ ਕਈ ਸਕੂਲ ਖੁੱਲ੍ਹ ਗਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਜ਼ਿਲ੍ਹੇ ਦੇ 9 ਸਕੂਲਾਂ ਵਿੱਚ ਅੱਜ ਅਤੇ 12 ਸਤੰਬਰ ਨੂੰ ਦੋ ਛੁੱਟੀਆਂ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 13 ਤਰੀਕ ਨੂੰ ਸਕੂਲਾਂ ਵਿੱਚ ਛੁੱਟੀ ਰਹੇਗੀ ਕਿਉਂਕਿ ਦੂਜਾ ਸ਼ਨੀਵਾਰ ਹੈ ਅਤੇ 14 ਤਰੀਕ ਐਤਵਾਰ ਹੈ। ਇਸ ਅਨੁਸਾਰ ਇਕੱਠੇ 3 ਛੁੱਟੀਆਂ ਆ ਰਹੀਆਂ ਹਨ।
ਹੁਕਮਾਂ ਅਨੁਸਾਰ, ਜਿਨ੍ਹਾਂ ਸਕੂਲਾਂ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ, ਫਤਿਹ ਜਲਾਲ, ਸਰਕਾਰੀ ਮਿਡਲ ਸਕੂਲ, ਬਸਤੀ ਪੀਰ ਦਾਦ, ਸਰਕਾਰੀ ਹਾਈ ਸਕੂਲ, ਲਿਧੜਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਬਸਤੀ ਸ਼ੇਖ, ਸਰਕਾਰੀ ਹਾਈ ਸਕੂਲ, ਮੁੰਡ, ਸਰਕਾਰੀ ਹਾਈ ਸਕੂਲ, ਬੋਪਾਰਾਏ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ, ਜਲਾਲਪੁਰ ਕਲਾਂ, ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ, ਪੀਰ ਦਾਦ, ਵੈਸਟ-2 ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਮੁੰਡ, ਨਕੋਦਰ-2 ਸ਼ਾਮਲ ਹਨ।
ਗੁਰਦਾਸਪੁਰ 'ਚ 14 ਤੱਕ ਸਕੂਲ ਰਹਿਣਗੇ ਬੰਦ
ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ 36 ਪ੍ਰਾਇਮਰੀ ਅਤੇ 11 ਮਿਡਲ/ਹਾਈ/ਸੈਕੰਡਰੀ ਸਕੂਲਾਂ ਵਿੱਚ ਮਿਤੀ 14.9.2025 ਤੱਕ ਲੋਕਲ ਛੁੱਟੀ ਘੋਸਿਤ ਕੀਤਾ ਗਿਆ ਹੈ।
