ਪੰਜਾਬ ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 17 ਅਕਤੂਬਰ ਨੂੰ ਭਲਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਸਾਰੇ ਸਕੂਲ , ਕਾਲਜ ਤੇ ਦਫ਼ਤਰ ਬੰਦ ਰਹਿਣਗੇ। ਇਸਦੇ ਚੱਲਦੇ ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। 16 ਅਕਤੂਬਰ ਯਾਨੀ ਅੱਜ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਛੁੱਟੀ ਅੱਧੇ ਦਿਨ ਲਈ ਹੀ ਰਹੇਗੀ। ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਸਾਰੇ ਵਿਦਿਅਕ ਅਦਾਰੇ ਦੁਪਹਿਰ 2 ਵਜੇ ਤੋਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਸ਼ਰਾਬ ਤੇ ਮੀਟ ਵੇਚਣ 'ਤੇ ਪਾਬੰਦੀ
ਲੋਕਾਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਨਾ ਤਾਂ ਠੇਕੇ ਖੁੱਲ੍ਹਣਗੇ ਤੇ ਨਾ ਹੀ ਮੀਟ ਦੀਆਂ ਦੁਕਾਨਾਂ। ਜੇਕਰ ਕੋਈ ਵੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।