ਬਟਾਲਾ ਦੇ ਕਾਦੀਆਂ ਦੀ ਚੁੰਗੀ ਵਿੱਚ ਚਿੱਟੇ ਨੂੰ ਲੈ ਕੇ ਦੋ ਨਸ਼ੇੜੀਆਂ ਦੀ ਆਪਸ 'ਚ ਲੜਾਈ ਹੋ ਗਈ । ਸੜਕ ਵਿਚਕਾਰ ਇੱਕ-ਦੂਜੇ 'ਤੇ ਚਿਟਾ ਵੇਚਣ ਦੇ ਦੋਸ਼ ਲਗਾ ਰਹੇ ਸਨ ਅਤੇ ਹੱਥੋਪਾਈ ਵੀ ਹੋਈ ਪਰ ਵਿਅਕਤੀ ਨੇ ਕਿਹਾ ਕਿ ਉਹ ਚਿੱਟਾ ਪੀਂਦਾ ਹੈ ਪਰ ਵੇਚਦਾ ਨਹੀਂ। ਇਸ ਦਾ ਵੀਡੀਓ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
1 ਸਾਲ ਦੀ ਕੱਟ ਚੁੱਕਾ ਹੈ ਸਜ਼ਾ
ਜਿਸ ਵਿਅਕਤੀ 'ਤੇ ਚਿੱਟਾ ਵੇਚਣ ਦਾ ਦੋਸ਼ ਸੀ, ਉਹ ਆਟੋ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਵੇਚਦਾ ਸੀ ਅਤੇ ਉਸਦੀ ਸਜ਼ਾ ਕੱਟ ਆਇਆ ਹੈ। ਪਰ ਹੁਣ ਨਹੀਂ ਵੇਚਦਾ । ਉਸ ਨੇ ਆਪਣੀ ਜੇਬ ਵਿਚੋਂ ਲਾਈਟਰ, ਕਾਗਜ਼ ਅਤੇ ਨਸ਼ੀਲੇ ਪਦਾਰਥ ਵੀ ਕੱਢ ਕੇ ਦਿਖਾਏ।
ਜੋ ਦੋਸ਼ ਲਗਾ ਰਹੇ ਉਹ ਆਪ ਵੀ ਕਰਦੇ ਹਨ ਨਸ਼ਾ
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਸ 'ਤੇ ਦੋਸ਼ ਲਗਾ ਰਹੇ ਹਨ, ਉਹ ਆਪ ਵੀ ਨਸ਼ਾ ਕਰਦੇ ਹਨ। ਉਸ ਦਾ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਲੜਾਈ ਹੋਈ ਸੀ। ਜਿਸਦਾ ਬਦਲਾ ਅੱਜ ਲੈ ਰਹੇ ਹਨ । ਉਹ ਨਸ਼ੇ ਨਹੀਂ ਵੇਚਦਾ, ਪਰ ਕਰਦਾ ਜਰੂਰ ਹੈ। ਇਸ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਆਈ।
ਪੁਲਿਸ ਕਰ ਰਹੀ ਹੈ ਜਾਂਚ
ਐੱਸਐੱਚਓ ਸਿਵਲ ਲਾਈਨ ਦੇ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਸ਼ੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਹਨ। ਜਿਨ੍ਹਾਂ ਨੂੰ ਮੌਕੇ 'ਤੇ ਪਹੁੰਚ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਲਾਈਟਰ, ਸਿਲਵਰ ਪੇਪਰ ਮਿਲਿਆ। ਫਿਲਹਾਲ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ |