ਖ਼ਬਰਿਸਤਾਨ ਨੈੱਟਵਰਕ: UPI ਦੇ ਨਵੇਂ ਨਿਯਮ 1 ਅਗਸਤ, 2025 ਤੋਂ ਲਾਗੂ ਹੋਣਗੇ। ਜੇਕਰ ਤੁਸੀਂ ਨਿਯਮਿਤ ਤੌਰ 'ਤੇ Paytm, PhonePe, GPay ਜਾਂ ਕਿਸੇ ਹੋਰ UPI ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਗਲੇ ਮਹੀਨੇ ਤੋਂ ਕੀ ਬਦਲਾਅ ਹੋਣ ਵਾਲਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI), ਜੋ UPI ਈਕੋਸਿਸਟਮ ਦੀ ਨਿਗਰਾਨੀ ਕਰਦਾ ਹੈ, ਸਿਸਟਮ 'ਤੇ ਦਬਾਅ ਘਟਾਉਣ ਦੇ ਨਾਲ-ਨਾਲ ਭੁਗਤਾਨ ਵਿੱਚ ਦੇਰੀ ਅਤੇ ਅਸਫਲ ਲੈਣ-ਦੇਣ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਕੁਝ ਨਵੀਆਂ ਸੀਮਾਵਾਂ ਲਾਗੂ ਕਰਨ ਜਾ ਰਿਹਾ ਹੈ।
ਇਸ ਕਾਰਨ ਬੈਲੇਂਸ ਚੈੱਕ ਕਰਨ ਅਤੇ ਸਟੇਟਸ ਰਿਫਰੈਸ਼ ਕਰਨ ਵਰਗੀਆਂ ਚੀਜ਼ਾਂ 'ਤੇ ਲਿਮਿਟ ਲਾਗੂ ਕਰ ਦਿੱਤੀ ਜਾਵੇਗੀ।ਅਗਲੇ ਮਹੀਨੇ ਤੋਂ, UPI ਉਪਭੋਗਤਾ ਦਿਨ ਵਿੱਚ ਸਿਰਫ਼ 50 ਵਾਰ ਆਪਣੇ ਖਾਤੇ ਦਾ ਬਕਾਇਆ (Account Balance) ਚੈੱਕ ਕਰ ਸਕਣਗੇ।
ਇਸੇ ਤਰ੍ਹਾਂ ਉਪਭੋਗਤਾ UPI ਐਪ 'ਤੇ ਆਪਣੇ ਫ਼ੋਨ ਨੰਬਰ ਨਾਲ ਜੁੜੇ ਬੈਂਕ ਖਾਤੇ ਨੂੰ ਦਿਨ ਵਿੱਚ ਸਿਰਫ਼ 25 ਵਾਰ ਹੀ ਚੈੱਕ ਕਰ ਸਕਣਗੇ। ਇਹ ਨਵੀਆਂ ਲਿਮਿਟਸ, ਬੇਲੋੜੀ ਟ੍ਰੈਫਿਕ ਨੂੰ ਘਟਾਉਣ ਲਈ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਦਿਨ ਵੇਲੇ ਸਿਸਟਮ ਹੌਲੀ ਨਾ ਹੋਵੇ ਅਤੇ ਲੈਣ-ਦੇਣ ਵਿੱਚ ਕੋਈ ਸਮੱਸਿਆ ਨਾ ਆਵੇ। ਜੇਕਰ ਨੈੱਟਵਰਕ 'ਤੇ ਬੇਲੋੜਾ ਲੋਡ ਘੱਟ ਹੋਵੇਗਾ, ਤਾਂ ਸਿਸਟਮ ਵੀ ਤੇਜ਼ ਅਤੇ ਵਧੇਰੇ ਸੁਰੱਖਿਅਤ ਢੰਗ ਨਾਲ ਕੰਮ ਕਰੇਗਾ।