ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਵੱਧਾ ਦਿੱਤੀ ਗਈ ਹੈ। ਹੁਣ ਵੋਟਰ 15 ਨਵੰਬਰ ਤੱਕ ਨਹੀਂ ਸਗੋਂ 29 ਫਰਵਰੀ 2024 ਤੱਕ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਗੁਰਕੀਰਤ ਕਿਰਪਾਲ ਸਿੰਘ ਨੇ ਇਹ ਐਲਾਨ ਕੀਤਾ ਹੈ।
ਗੁਰਕੀਰਤ ਕ੍ਰਿਪਾਲ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ 21 ਮਾਰਚ, 2024 ਤੱਕ ਸਾਰੀਆਂ ਮੁਢਲੀਆਂ ਸੂਚੀਆਂ ਪ੍ਰਕਾਸ਼ਿਤ ਕਰ ਦੇਣਗੇ। ਦਾਅਵਿਆਂ ਅਤੇ ਇਤਰਾਜ਼ਾਂ ਦੀ ਆਖਰੀ ਮਿਤੀ 11 ਅਪ੍ਰੈਲ ਤੱਕ ਹੋਵੇਗੀ।
ਇਤਰਾਜ਼ਾਂ ਦੇ ਨਿਪਟਾਰੇ ਸਬੰਧੀ ਫੈਸਲਿਆਂ ਬਾਰੇ ਡੀਸੀ ਨੂੰ ਜਾਣਕਾਰੀ ਦੇਣ ਦੀ ਆਖਰੀ ਮਿਤੀ 21 ਅਪ੍ਰੈਲ 2024 ਹੋਵੇਗੀ। ਸਪਲੀਮੈਂਟਰੀ ਵੋਟਿੰਗ ਸੂਚੀ ਦੀ ਤਿਆਰੀ ਅਤੇ ਸਪਲੀਮੈਂਟ ਦੀ ਛਪਾਈ 2 ਮਈ, 2024 ਨੂੰ ਹੋਵੇਗੀ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਅਗਲੇ ਸਾਲ 3 ਮਈ ਨੂੰ ਹੋਵੇਗੀ।