ਲਾਡੋਵਾਲ ਨੇੜੇ ਇਕ ਔਰਤ ਨੇ ਬੈਂਕ ਮੁਲਾਜ਼ਮ ਤੋਂ ਲਿਫਟ ਮੰਗੀ ਅਤੇ ਉਸ ਦੀ ਸੋਨੇ ਦੀ ਚੇਨ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਬੈਂਕ ਕਰਮਚਾਰੀ ਨੇ ਦੱਸਿਆ ਕਿ ਮਹਿਲਾ ਨੇ ਪਹਿਲਾਂ ਲਿਫਟ ਮੰਗੀ, ਕਾਰ 'ਚ ਬੈਠ ਕੇ ਉਸ ਨੇ ਗਲਤ ਬੋਲਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਹੇਠਾਂ ਉਤਰਦੇ ਸਮੇਂ ਔਰਤ ਨੇ ਉਸਦੇ ਪੇਟ 'ਤੇ ਚਾਕੂ ਰੱਖ ਦਿੱਤਾ। ਇਸ ਔਰਤ ਨੂੰ ਲੁਟੇਰੀ ਹਸੀਨਾ ਕਿਹਾ ਜਾ ਰਿਹਾ ਹੈ।
ਲਿਫਟ ਦੇ ਨਾਂ 'ਤੇ ਕੀਤੀ ਇਹ ਹਰਕਤ
ਬੈਂਕ ਕਰਮਚਾਰੀ ਰੋਹਿਤ ਨੇ ਦੱਸਿਆ ਕਿ ਉਹ ਜਲੰਧਰ 'ਚ ਆਪਣੀ ਡਿਊਟੀ ਖਤਮ ਕਰਕੇ ਘਰ ਜਾ ਰਿਹਾ ਸੀ। ਲਾਡੋਵਾਲ ਨੇੜੇ ਇਕ ਔਰਤ ਨੇ ਉਸ ਕੋਲੋਂ ਸੜਕ 'ਤੇ ਲਿਫਟ ਮੰਗੀ। ਜਦੋਂ ਉਸਨੇ ਔਰਤ ਨੂੰ ਜਗ੍ਹਾ ਬਾਰੇ ਪੁੱਛਿਆ ਤਾਂ ਉਸਨੇ ਉਸਨੂੰ ਬਾਈਪਾਸ ਛੱਡਣ ਲਈ ਕਿਹਾ , ਉਸਨੂੰ ਹਸਪਤਾਲ ਜਾਣਾ ਸੀ। ਇਸ ਤੋਂ ਬਾਅਦ ਉਹ ਕਾਰ 'ਚ ਬੈਠ ਗਈ। ਔਰਤ ਨੇ ਉਸ ਨੂੰ ਕਿਹਾ ਕਿ ਉਸ ਕੋਲ ਜੋ ਵੀ ਹੈ, ਉਹ ਕੱਢ ਦਵੇ। ਚਾਕੂ ਦੀ ਨੋਕ 'ਤੇ ਔਰਤ ਨੇ ਉਸ ਕੋਲੋਂ ਸੋਨੇ ਦੀ ਚੇਨ, ਬਰੇਸਲੇਟ ਅਤੇ 7 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ।
ਸੀਸੀਟੀਵੀ ਕੈਮਰਿਆਂ 'ਚ ਨਹੀਂ ਮਿਲਿਆ ਕੋਈ ਸੁਰਾਗ
ਇਸ ਘਟਨਾ ਤੋਂ ਬਾਅਦ ਉਹ ਤੁਰੰਤ ਸਲੇਮ ਟਾਬਰੀ ਥਾਣੇ ਪੁੱਜੇ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਕੋਈ ਸੁਰਾਗ ਨਹੀਂ ਮਿਲਿਆ।
ਫਿਰ ਖੜੀ ਮਿਲੀ ਔਰਤ
ਰੋਹਿਤ ਨੇ ਦੱਸਿਆ ਕਿ ਅਗਲੇ ਦਿਨ ਉਸ ਨੇ ਫਿਰ ਉਹੀ ਔਰਤ ਨੂੰ ਪੁਲ 'ਤੇ ਖੜ੍ਹੀ ਦੇਖਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਔਰਤ ਨੇ ਸਾਰਾ ਜੁਰਮ ਕਬੂਲ ਕਰ ਲਿਆ। ਔਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੇ ਇਹ ਸੋਨਾ ਸਰਾਫਾ ਬਾਜ਼ਾਰ ਵਿੱਚ ਵੇਚਿਆ ਸੀ। ਇਸ ਦੇ ਬਾਵਜੂਦ ਪੁਲਿਸ ਨੇ ਔਰਤ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਸ ਸਾਰੀ ਘਟਨਾ ਨੂੰ ਇੱਕ ਹਫ਼ਤਾ ਬੀਤ ਚੁੱਕਾ ਹੈ ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਹੈ।
ਤਿਆਰ ਹੋ ਕੇ ਸੜਕ 'ਤੇ ਮੰਗਦੀ ਲਿਫਟ
ਰੋਹਿਤ ਨੇ ਦੱਸਿਆ ਕਿ ਲੁਟੇਰੀ ਔਰਤ ਜੀਨ ਟਾਪ ਪਾ ਕੇ ਸੜਕ 'ਤੇ ਖੜ੍ਹੀ ਹੈ। ਉਸ ਨੂੰ ਦੇਖ ਕੇ ਲੋਕ ਆਪ ਹੀ ਰੁਕ ਜਾਂਦੇ ਹਨ। ਕੁਝ ਦੂਰ ਜਾਣ ਤੋਂ ਬਾਅਦ ਔਰਤ ਨੇ ਨੌਜਵਾਨਾਂ ਨੂੰ ਇਹ ਕਹਿ ਕੇ ਬਲੈਕਮੇਲ ਕੀਤਾ ਕਿ ਉਹ ਸ਼ੋਰ ਮਚਾ ਦੇਵੇਗੀ ਕਿ ਨੌਜਵਾਨ ਉਸ ਨਾਲ ਜ਼ਬਰਦਸਤੀ ਕਰ ਰਿਹਾ ਹੈ। ਇਸ ਦੌਰਾਨ ਔਰਤ ਨੇ ਉਸ ਤੋਂ ਪੈਸੇ ਅਤੇ ਮੋਬਾਈਲ ਖੋਹ ਲਿਆ।
SHO ਨੇ ਦੱਸਿਆ ਕਿ ਇਹ ਘਟਨਾ ਲਾਡੋਵਾਲ ਇਲਾਕੇ ਦੀ ਹੈ
ਸਲੇਮ ਟਾਬਰੀ ਦੇ SHO ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨਾਂ ਵੱਲੋਂ ਸ਼ਿਕਾਇਤ ਮਿਲੀ ਸੀ। ਜਿੱਥੇ ਇਹ ਘਟਨਾ ਵਾਪਰੀ ਉਹ ਥਾਣਾ ਲਾਡੋਵਾਲ ਅਧੀਨ ਆਉਂਦਾ ਹੈ। ਇਸ ਲਈ ਥਾਣਾ ਲਾਡੋਵਾਲ ਵਲੋਂ ਕਾਰਵਾਈ ਕੀਤੀ ਜਾਵੇਗੀ।