ਬੈਂਕ ਹੜਤਾਲ ਵਿਚਕਾਰ ਵੱਡਾ ਫੈਸਲਾ, 27 ਸਤੰਬਰ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ

Major decision amidst the bank strike: Government banks to remain open on Sunday, September 27.

ਦੇਸ਼ ਭਰ ਵਿੱਚ 28 ਤੋਂ 30 ਸਤੰਬਰ ਤੱਕ ਹੋਣ ਵਾਲੀ ਬੈਂਕ ਹੜਤਾਲ ਨੂੰ ਦੇਖਦੇ ਹੋਏ ਵਿੱਤ ਮੰਤਰਾਲੇ ਨੇ ਆਮ ਲੋਕਾਂ ਦੀ ਸਹੂਲਤ ਲਈ ਵੱਡਾ ਕਦਮ ਚੁੱਕਿਆ ਹੈ।ਸਰਕਾਰ ਨੇ ਫੈਸਲਾ ਕੀਤਾ ਹੈ ਕਿ ਐਤਵਾਰ, 27 ਸਤੰਬਰ ਨੂੰ ਸਾਰੇ ਸਰਕਾਰੀ ਬੈਂਕ ਅਤੇ ਰੀਜਨਲ ਰੂਰਲ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।

ਇਸ ਦਿਨ ਬੈਂਕਾਂ ਵਿੱਚ ਆਮ ਦਿਨਾਂ ਵਾਂਗ ਹੀ ਕੰਮਕਾਜ ਹੋਵੇਗਾ, ਤਾਂ ਜੋ ਲੋਕ ਆਪਣੇ ਜ਼ਰੂਰੀ ਬੈਂਕਿੰਗ ਕੰਮ ਸਮੇਂ ਸਿਰ ਕਰਵਾ ਸਕਣ। ਦਰਅਸਲ, ਬੈਂਕ ਯੂਨੀਅਨਾਂ ਦੇ ਸੰਗਠਨ UFBU ਵੱਲੋਂ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਸ਼ਨੀਵਾਰ ਅਤੇ 27 ਸਤੰਬਰ ਨੂੰ ਐਤਵਾਰ ਦੀ ਛੁੱਟੀ ਹੈ।

ਇਸ ਤਰ੍ਹਾਂ ਬੈਂਕਿੰਗ ਸੇਵਾਵਾਂ ਲਗਾਤਾਰ 5 ਦਿਨ ਪ੍ਰਭਾਵਿਤ ਹੋਣ ਦੀ ਸਥਿਤੀ ਬਣ ਰਹੀ ਸੀ।ਲੋਕਾਂ ਦੀਆਂ ਜ਼ਰੂਰੀ ਬੈਂਕਿੰਗ ਲੋੜਾਂ ਨੂੰ ਦੇਖਦੇ ਹੋਏ RBI ਨੇ ਵੀ 27 ਸਤੰਬਰ ਨੂੰ ਬੈਂਕ ਬ੍ਰਾਂਚਾਂ, ਦਫ਼ਤਰਾਂ, ATM ਨਾਲ ਜੁੜੀਆਂ ਬ੍ਰਾਂਚਾਂ ਅਤੇ ਕਰੰਸੀ ਚੈਸਟ ਚਾਲੂ ਰੱਖਣ ਦੀ ਮਨਜ਼ੂਰੀ ਦਿੱਤੀ ਹੈ।

ਹੜਤਾਲ ਨੂੰ ਦੇਖਦੇ ਹੋਏ SBI, PNB ਸਮੇਤ ਕਈ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾਉਣ ਦੀ ਸਲਾਹ ਦਿੱਤੀ ਹੈ।ਉੱਥੇ ਹੀ ਵਿੱਤ ਮੰਤਰਾਲੇ ਨੇ ਬੈਂਕ ਯੂਨੀਅਨਾਂ ਅਤੇ ਬੈਂਕ ਪ੍ਰਬੰਧਨ ਨੂੰ ਪ੍ਰਸਤਾਵਿਤ ਹੜਤਾਲ ਟਾਲਣ ਦੀ ਵੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *